ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਰਣਜੀਤ ਸਿੰਘ' ਦੇ ਪਰਿਵਾਰ ਲਈ ਮੁੱਖ ਮੰਤਰੀ ਨੇ ਕੀਤਾ ਮੁਆਵਜ਼ੇ ਦਾ ਐਲਾਨ

By  Shanker Badra January 18th 2020 03:35 PM

ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਰਣਜੀਤ ਸਿੰਘ' ਦੇ ਪਰਿਵਾਰ ਲਈ ਮੁੱਖ ਮੰਤਰੀ ਨੇ ਕੀਤਾ ਮੁਆਵਜ਼ੇ ਦਾ ਐਲਾਨ:ਗੁਰਦਾਸਪੁਰ :  ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਮਾਛਿਲ ਸੈਕਟਰ ਵਿਖੇ ਬੀਤੇ ਸੋਮਵਾਰ ਗਸ਼ਤ ਕਰਦੇ ਦੌਰਾਨ ਬਰਫ ਡਿੱਗਣ ਕਾਰਨ ਹੇਠਾਂ ਦੱਬ ਜਾਣ ਨਾਲ ਸ਼ਹੀਦ ਹੋਏ ਜਵਾਨ ਰਣਜੀਤ ਸਿੰਘ ਸਲਾਰੀਆ ਦੀ ਮ੍ਰਿਤਕ ਦੇਹ ਜਦੋਂ ਸ਼ੁੱਕਰਵਾਰ ਨੂੰ ਜੱਦੀ ਪਿੰਡ ਸਿੱਧਪੁਰ ਪਹੁੰਚੀ ਤਾਂ ਇਲਾਕਾ ਨਿਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ ਸਨ। ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਦੌਰਾਨ ਸ਼ਹੀਦ ਰਣਜੀਤ ਸਿੰਘ ਸਲਾਰੀਆ ਨੂੰ ਉਸ ਦੀ ਤਿੰਨ ਮਹੀਨਿਆਂ ਦੀ ਬੱਚੀ ਨੇ ਅਗਨੀਂ ਦਿੱਤੀ ਹੈ।

Jammu and Kashmir Martyr Ranjit Singh Salaria Family Punjab CM compensation Announced ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਰਣਜੀਤ ਸਿੰਘ' ਦੇ ਪਰਿਵਾਰ ਲਈ ਮੁੱਖ ਮੰਤਰੀ ਨੇ ਕੀਤਾ ਮੁਆਵਜ਼ੇ ਦਾ ਐਲਾਨ

ਇਸ ਦੌਰਾਨ ਸ਼ਹੀਦ ਹੋਏ ਜਵਾਨ ਰਣਜੀਤ ਸਿੰਘ ਸਲਾਰੀਆ ਦੇ ਪਰਿਵਾਰਕ ਮੈਂਬਰਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਸ਼ਹੀਦ ਦੇ ਪਰਿਵਾਰ ਲਈ ਕੈਪਟਨ ਵਲੋਂ ਮੁਆਵਜ਼ੇ ਵਜੋਂ 12 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਟਵੀਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ ਕਿ ਉਹ ਇਸ ਦੁੱਖ ਦੀ ਘੜੀ 'ਚ ਸ਼ਹੀਦ ਦੇ ਪਰਿਵਾਰ ਦੇ ਨਾਲ ਹਨ।

Jammu and Kashmir Martyr Ranjit Singh Salaria Family Punjab CM compensation Announced ਜੰਮੂ-ਕਸ਼ਮੀਰ 'ਚ ਸ਼ਹੀਦ ਹੋਏ ਰਣਜੀਤ ਸਿੰਘ' ਦੇ ਪਰਿਵਾਰ ਲਈ ਮੁੱਖ ਮੰਤਰੀ ਨੇ ਕੀਤਾ ਮੁਆਵਜ਼ੇ ਦਾ ਐਲਾਨ

ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਸਥਿਤ ਮਾਛਿਲ, ਉੜੀ ਸੈਕਟਰ 'ਚ ਬਰਫੀਲਾ ਤੂਫਾਨ ਦੀ ਲਪੇਟ 'ਚ ਆ ਕੇ ਭਾਰਤੀ ਫੌਜ ਦੇ 3 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ। ਇਨ੍ਹਾਂ ਨੌਜਵਾਨਾਂ 'ਚੋਂ ਇੱਕ ਗੁਰਦਾਸਪੁਰ ਦੇ ਦੀਨਾਨਗਰ ਸਥਿਤ ਪਿੰਡ ਸਿੱਧਪੁਰ ਦਾ 26 ਸਾਲਾ ਰਣਜੀਤ ਸਿੰਘ ਸਲਾਰੀਆ ਵੀ ਹਨ, ਜੋ ਕਿ 45 ਰਾਸ਼ਟਰੀ ਰਾਈਫਲਸ 'ਚ ਤਾਇਨਾਤ ਸਨ। ਰਣਜੀਤ ਸਲਾਰੀਆ ਦੇ ਘਰ ਪਿਛਲੇ ਸਾਲ ਦਸੰਬਰ 'ਚ ਹੀ ਧੀ ਨੇ ਜਨਮ ਲਿਆ ਸੀ, ਜਿਸ ਦਾ ਮੂੰਹ ਦੇਖਣਾ ਰਣਜੀਤ ਨੂੰ ਨਸੀਬ ਨਾ ਹੋਇਆ।

-PTCNews

Related Post