ਸੁਰੱਖਿਆ ਬਲਾਂ ਨੇ ਪੁਲਵਾਮਾ ਹਮਲੇ ਦਾ ਲਿਆ ਬਦਲਾ, ਜੈਸ਼ ਕਮਾਂਡਰ ਅੱਤਵਾਦੀ ਸੱਜਾਦ ਭੱਟ ਢੇਰ

By  Jashan A June 18th 2019 02:06 PM

ਸੁਰੱਖਿਆ ਬਲਾਂ ਨੇ ਪੁਲਵਾਮਾ ਹਮਲੇ ਦਾ ਲਿਆ ਬਦਲਾ, ਜੈਸ਼ ਕਮਾਂਡਰ ਅੱਤਵਾਦੀ ਸੱਜਾਦ ਭੱਟ ਢੇਰ,ਅਨੰਤਨਾਗ: ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ ਲਵਾਮਾ ਅੱਤਵਾਦੀ ਹਮਲੇ ਦੇ ਮੁੱਖ ਸਾਜਿਸ਼ਕਰਤਾਵਾਂ 'ਚੋਂ ਇਕ ਹੋਰ ਜੈਸ਼ ਕਮਾਂਡਰ ਸੱਜਾਦ ਭੱਟ ਨੂੰ ਢੇਰ ਕਰ ਦਿੱਤਾ। ਉਸ ਤੋਂ ਇਲਾਵਾ ਇਸ ਐਨਕਾਊਂਟਰ ਵਿਚ ਇਕ ਹੋਰ ਅੱਤਵਾਦੀ ਵੀ ਮਾਰਿਆ ਗਿਆ ਹੈ।

ਦੱਸਣਯੋਗ ਹੈ ਕਿ ਸੱਜਾਦ ਭੱਟ ਉਹ ਹੀ ਅੱਤਵਾਦੀ ਹੈ, ਜਿਸ ਦੀ ਕਾਰ ਦਾ ਇਸਤੇਮਾਲ 14 ਫਰਵਰੀ 2019 ਨੂੰ ਪੁਲਵਾਮਾ 'ਚ ਹੋਏ ਸੀ. ਆਰ. ਪੀ. ਐੱਫ. ਕਾਫਲੇ 'ਤੇ ਹਮਲੇ 'ਚ ਕੀਤਾ ਗਿਆ ਸੀ। ਲੰਬੇ ਸਮੇਂ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ।

ਹੋਰ ਪੜ੍ਹੋ: ਛੱਤੀਸਗੜ੍ਹ 'ਚ ਹੋਏ ਨਕਸਲੀ ਹਮਲੇ ਦੌਰਾਨ CRPF ਦਾ 1 ਜਵਾਨ ਸ਼ਹੀਦ, 5 ਜ਼ਖਮੀ

ਇਸ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ (ਜੇ. ਈ. ਐੱਮ.) ਨੇ ਲਈ ਸੀ। ਪੁਲਵਾਮਾ ਹਮਲਾ ਜੰਮੂ-ਕਸ਼ਮੀਰ ਦੇ ਹੁਣ ਤਕ ਦੇ ਸਭ ਤੋਂ ਭਿਆਨਕ ਅੱਤਵਾਦੀ ਹਮਲੇ 'ਚੋਂ ਇਕ ਹੈ।

ਤੁਹਾਨੂੰ ਦੱਸ ਦੇਈਏ ਕਿ ਆਤਮਘਾਤੀ ਹਮਲਾਵਰ ਸੱਜਾਦ ਭੱਟ ਨੇ 200 ਕਿਲੋ ਵਿਸਫੋਟਕ ਨਾਲ ਲੱਦੀ ਕਾਰ ਨੂੰ ਸੀ. ਆਰ. ਪੀ. ਐੱਫ. ਦੀ ਇਕ ਬੱਸ ਨਾਲ ਸ਼੍ਰੀਨਗਰ-ਜੰਮੂ ਹਾਈਵੇਅ 'ਤੇ ਟਕਰਾ ਦਿੱਤਾ ਸੀ।

-PTC News

Related Post