ਜੰਮੂ-ਕਸ਼ਮੀਰ:ਗਾਂਦਰਬਲ ਦੇ ਜੰਗਲਾਂ 'ਚ ਮਿਲਿਆ ਅੱਤਵਾਦੀ ਅੱਡਾ, ਵੱਡੀ ਮਾਤਰਾ 'ਚ ਕੀਤੇ ਹਥਿਆਰ ਬਰਾਮਦ

By  Jashan A November 26th 2018 07:21 PM

ਜੰਮੂ-ਕਸ਼ਮੀਰ:ਗਾਂਦਰਬਲ ਦੇ ਜੰਗਲਾਂ 'ਚ ਮਿਲਿਆ ਅੱਤਵਾਦੀ ਅੱਡਾ, ਵੱਡੀ ਮਾਤਰਾ 'ਚ ਕੀਤੇ ਹਥਿਆਰ ਬਰਾਮਦ,ਸ਼੍ਰੀਨਗਰ: ਜੰਮੂ - ਕਸ਼ਮੀਰ 'ਚ ਅੱਤਵਾਦੀਆਂ ਨੂੰ ਢੇਰ ਕਰਨ ਵਿੱਚ ਜੁਟੇ ਸੁਰੱਖਿਆ ਬਲਾ ਨੂੰ ਘਾਟੀ ਦੇ ਗਾਂਦਰਬਲ ਜਿਲ੍ਹੇ 'ਚ ਇੱਕ ਵੱਡੀ ਕਾਮਯਾਬੀ ਮਿਲੀ ਹੈ। ਇੱਥੇ ਸੂਬਾ ਪੁਲਿਸ ਅਤੇ ਸੁਰੱਖਿਆ ਬਲਾ ਨੇ ਮਿਲ ਕੇ ਇੱਕ ਅੱਤਵਾਦੀ ਅੱਡੇ ਦਾ ਪਤਾ ਲਗਾਇਆ ਹੈ।

jammuਅੱਤਵਾਦੀਆਂ ਵੱਲੋਂ ਛੁਪਣ ਲਈ ਬਣਾਏ ਗਏ ਇਸ ਠਿਕਾਨੇ ਤੋਂ ਵੱਡੀ ਮਾਤਰਾ 'ਚ ਹਥਿਆਰ ਵੀ ਬਰਾਮਦ ਹੋਏ ਹਨ।ਇੱਕ ਭਰੋਸੇਯੋਗ ਇਨਪੁਟ ਤੋਂ ਬਾਅਦ ਜੰਮੂ - ਕਸ਼ਮੀਰ ਪੁਲਿਸ ਅਤੇ ਸੁਰੱਖਿਆ ਬਲਾ ਨੇ ਗਾਂਦਰਬਲ ਦੇ ਜੰਗਲ ਵਾਲੇ ਇਲਾਕੇ 'ਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ। ਇਸ ਅਭਿਆਨ ਦੇ ਦੌਰਾਨ ਉਨ੍ਹਾਂ ਨੂੰ ਅੱਤਵਾਦੀਆਂ ਦੇ ਬਣਾਏ ਠਿਕਾਣੇ ਦਾ ਪਤਾ ਚੱਲਿਆ।

jammuਉੱਥੇ ਤੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਇਸ ਸੰਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਸੁਰੱਖਿਆ ਬਲਾ ਨੇ ਇਹਨਾਂ ਦਿਨਾਂ 'ਚ ਕਸ਼ਮੀਰ ਘਾਟੀ 'ਚ ਅੱਤਵਾਦੀ ਠਿਕਾਣਿਆਂ 'ਤੇ ਛੁਪੇ ਹੋਏ ਅੱਤਵਾਦੀਆਂ ਦੇ ਖਿਲਾਫ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਬੀਤੇ ਦਿਨ ਵੀ ਸੁਰੱਖਿਆ ਬਲਾ ਨੇ ਸ਼ੋਪੀਆਂ ਵਿੱਚ ਅੱਠ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਪਿਛਲੇ ਚਾਰ ਦਿਨ ਵਿੱਚ ਸੁਰੱਖਿਆ ਬਲ 15 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਮਾਰ ਚੁੱਕੇ ਹਨ।

—PTC News

Related Post