ਜੰਮੂ ਕਸ਼ਮੀਰ 'ਚ ਪੰਚਾਇਤੀ ਚੋਣਾਂ ਦਾ ਹੋਇਆ ਐਲਾਨ ,ਪ੍ਰਵਾਸੀ ਕਸ਼ਮੀਰੀ ਪੰਡਿਤ ਵੀ ਇਸ ਤਰੀਕੇ ਨਾਲ ਪਾ ਸਕਣਗੇ ਵੋਟ

By  Shanker Badra September 16th 2018 07:57 PM -- Updated: September 16th 2018 07:59 PM

ਜੰਮੂ ਕਸ਼ਮੀਰ 'ਚ ਪੰਚਾਇਤੀ ਚੋਣਾਂ ਦਾ ਹੋਇਆ ਐਲਾਨ ,ਪ੍ਰਵਾਸੀ ਕਸ਼ਮੀਰੀ ਪੰਡਿਤ ਵੀ ਇਸ ਤਰੀਕੇ ਨਾਲ ਪਾ ਸਕਣਗੇ ਵੋਟ:ਜੰਮੂ-ਕਸ਼ਮੀਰ 'ਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਹੈ।ਇਸ ਸਬੰਧੀ ਸੂਬੇ ਦੇ ਮੁੱਖ ਚੋਣ ਅਧਿਕਾਰੀ ਸ਼ਾਲੀਨ ਕਾਬਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣਾਂ 17 ਨਵੰਬਰ ਨੂੰ ਸ਼ੁਰੂ ਹੋਣਗੀਆਂ।ਉੁਨ੍ਹਾਂ ਦੱਸਿਆ ਕਿ ਇਸ ਵਾਰ ਚੋਣਾਂ ਕੁੱਲ 9 ਪੜਾਵਾਂ 'ਚ ਹੋਣਗੀਆਂ ਅਤੇ ਬੈਲਟ ਪੇਪਰ ਰਾਹੀਂ ਵੋਟਾਂ ਪਾਈਆਂ ਜਾਣਗੀਆਂ।

ਚੋਣ ਅਧਿਕਾਰੀ ਨੇ ਦੱਸਿਆ ਕਿ 35,096 ਪੰਚ ਚੋਣ ਖੇਤਰਾਂ `ਚ ਕਰੀਬ 58 ਲੱਖ ਵੋਟਰ ਵੋਟਾਂ ਪਾਉਣਗੇ।ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਲਈ 23 ਅਕਤੂਬਰ ਨੂੰ ਅਧਿਸੂਚਨਾ ਜਾਰੀ ਹੋਵੇਗੀ।ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਉਸੇ ਦਿਨ ਜਾਂ ਵੋਟਾਂ ਦੇ ਅਗਲੇ ਦਿਨ ਹੋਵੇਗੀ।ਉਨ੍ਹਾਂ ਦੱਸਿਆ ਕਿ ਵਾਧੂ ਵੋਟ ਪੇਟੀਆਂ ਗੁਆਂਢੀ ਰਾਜਾਂ ਤੋਂ ਮੰਗਵਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਇਸ ਬਾਰ ਇਨ੍ਹਾਂ ਚੋਣਾਂ 'ਚ ਸਿੱਧੇ ਸਰਪੰਚਾਂ ਦੀ ਵੀ ਚੋਣ ਹੋਵੇਗੀ।ਜਿਸ ਦੇ ਲਈ ਦੋ ਤਰ੍ਹਾਂ ਦੇ ਵੋਟ ਪੱਤਰ ਹੋਣਗੇ।

ਕਾਬਰਾ ਨੇ ਦੱਸਿਆ ਕਿ ਵੋਟਾਂ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਹੋਵੇਗਾ।ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ 17 ਦਸੰਬਰ ਤੱਕ ਪੂਰੀ ਹੋ ਜਾਵੇਗੀ।ਸੀਈਓ ਨੇ ਦੱਸਿਆ ਕਿ ਚੋਣ ਬੈਲਟ ਪੱਤਰ ਰਾਹੀਂ ਹੋਵੇਗੀ ਅਤੇ ਪ੍ਰਵਾਸੀ ਕਸ਼ਮੀਰੀ ਪੰਡਿਤ ਵੀ ਡਾਕ ਰਾਹੀਂ ਆਪਣੀ ਵੋਟ ਪਾ ਸਕਣਗੇ।

-PTCNews

Related Post