ਜੰਮੂ-ਕਸ਼ਮੀਰ 'ਚ 6ਵੇਂ ਪੜਾਅ ਦੀਆਂ ਚੋਣਾਂ ਲਈ ਵੋਟਿੰਗ ਜਾਰੀ

By  Jashan A December 1st 2018 01:46 PM

ਜੰਮੂ-ਕਸ਼ਮੀਰ 'ਚ 6ਵੇਂ ਪੜਾਅ ਦੀਆਂ ਚੋਣਾਂ ਲਈ ਵੋਟਿੰਗ ਜਾਰੀ,ਸ਼੍ਰੀਨਗਰ: ਜੰਮੂ ਕਸ਼ਮੀਰ 'ਚ ਅੱਜ ਪੰਚਾਇਤੀ ਚੋਣਾਂ ਦੇ 6ਵੇਂ ਗੇੜ ਲਈ ਵੋਟਿੰਗ ਜਾਰੀ ਹੈ। ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਹੇਠ ਵੋਟਿੰਗ ਜਾਰੀ ਹੈ। ਸੂਬੇ ਦੇ 3174 ਵੋਟਿੰਗ ਸਟੇਸ਼ਨਾਂ 'ਤੇ 10,54,977 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

jammun kashmir election ਜੰਮੂ-ਕਸ਼ਮੀਰ 'ਚ 6ਵੇਂ ਪੜਾਅ ਦੀਆਂ ਚੋਣਾਂ ਲਈ ਵੋਟਿੰਗ ਜਾਰੀ

ਦੱਸ ਦੇਈਏ ਕਿ ਕਸ਼ਮੀਰ ਘਾਟੀ 'ਚ ਠੰਡ ਜ਼ਿਆਦਾ ਹੋਣ ਕਾਰਨ ਸਵੇਰੇ 8 ਵਜੇ ਵੋਟਿੰਗ ਸੁਸਤ ਰਫਤਾਰ ਨਾਲ ਸ਼ੁਰੂ ਹੋਈ।ਸੂਬੇ ਦੇ ਚੋਣ ਅਧਿਕਾਰੀ ਸ਼ਾਲਿਨ ਕਾਬਰਾ ਨੇ ਦੱਸਿਆ ਕਿ ਸੂਬੇ ਵਿਚ 3174 ਵੋਟਿੰਗ ਕੇਂਦਰਾਂ 'ਤੇ ਅੱਜ ਪੰਚਾਇਤੀ ਚੋਣਾਂ ਦੇ 6ਵੇਂ ਗੇੜ ਲਈ ਵੋਟਾਂ ਪੈ ਰਹੀਆਂ ਹਨ,

jammu kashmir election ਜੰਮੂ-ਕਸ਼ਮੀਰ 'ਚ 6ਵੇਂ ਪੜਾਅ ਦੀਆਂ ਚੋਣਾਂ ਲਈ ਵੋਟਿੰਗ ਜਾਰੀ

ਜਿਸ 'ਚੋਂ 410 ਵੋਟਿੰਗ ਕੇਂਦਰ ਕਸ਼ਮੀਰ ਖੇਤਰ ਵਿਚ ਹਨ ਅਤੇ 2764 ਵੋਟਿੰਗ ਕੇਂਦਰ ਜੰਮੂ ਖੇਤਰ ਵਿਚ ਹਨ। ਸੂਤਰਾਂ ਅਨੁਸਾਰ 6ਵੇਂ ਗੇੜ ਵਿਚ 111 ਸਰਪੰਚ ਅਤੇ 1048 ਪੰਚ ਬਿਨਾਂ ਵਿਰੋਧ ਦੇ ਚੁਣੇ ਗਏ ਹਨ।

-PTC News

Related Post