ਜੰਮੂ ਪੁਲਿਸ ਨੇ ਔਰਤਾਂ ਲਈ ਸਪੈਸ਼ਲ ਬੱਸ ਸੇਵਾ ਕੀਤੀ ਸ਼ੁਰੂ

By  Jashan A May 22nd 2019 03:27 PM

ਜੰਮੂ ਪੁਲਿਸ ਨੇ ਔਰਤਾਂ ਲਈ ਸਪੈਸ਼ਲ ਬੱਸ ਸੇਵਾ ਕੀਤੀ ਸ਼ੁਰੂ,ਜੰਮੂ: ਦੇਸ਼ 'ਚ ਔਰਤਾਂ ਨੂੰ ਸਨਮਾਨ ਦੇਣ ਲਈ ਪ੍ਰਸ਼ਾਸਨ ਵੱਲੋਂ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਜਿਸ ਦੇ ਤਹਿਤ ਜੰਮੂ ਪੁਲਿਸ ਨੇ ਔਰਤਾਂ ਦੀ ਸੁਰੱਖਿਆ ਲਈ ਮਿੰਨੀ ਬੱਸ ਓਪਰੇਟਰਾਂ ਨਾਲ ਮਿਲ ਕੇ ਔਰਤਾਂ ਲਈ ਸੁਰੱਖਿਅਤ ਸਪੈਸ਼ਲ ਬੱਸ ਸੇਵਾ 'ਗਲਰਜ਼ ਗੋ ਇਜ਼ ਨਾਓ' ਸ਼ੁਰੂ ਕੀਤੀ ਹੈ।

bus
ਜੰਮੂ ਪੁਲਿਸ ਨੇ ਔਰਤਾਂ ਲਈ ਸਪੈਸ਼ਲ ਬੱਸ ਸੇਵਾ ਕੀਤੀ ਸ਼ੁਰੂ

ਇਸ ਬੱਸ ਨੂੰ ਅੱਜ ਸਤਵਾੜੀ ਚੌਕ 'ਤੇ ਹੀ ਹਰੀ ਝੰਡੀ ਦਿਖਾਈ ਗਈ, ਜਿੱਥੋਂ ਉਹ ਫਲੀਆਂ ਡਿਵੀਜ਼ਨ ਦੇ ਸੁੰਬ ਅਤੇ ਤੋਫ ਜਾਵੇਗੀ।

ਹੋਰ ਪੜ੍ਹੋ:ਨੇਲ ਪਾਲਿਸ਼ ਲਗਾਉਣ ਵਾਲੀਆਂ ਔਰਤਾਂ ਹੋ ਜਾਣ ਸਾਵਧਾਨ !

ਮਿਲੀ ਜਾਣਕਾਰੀ ਮੁਤਾਬਕ ਇਹ ਔਰਤਾਂ ਦੀ ਯਾਤਰਾ ਆਸਾਨ, ਸੁਵਿੱਧਾਜਨਕ ਅਤੇ ਸੁਰੱਖਿਅਤ ਬਣਾਉਣ ਦੀ ਦਿਸ਼ਾ ਵਿਚ ਪੁਲਸ ਵਲੋਂ ਕੀਤੀ ਗਈ ਇਕ ਕੋਸ਼ਿਸ਼ ਹੈ।

bus
ਜੰਮੂ ਪੁਲਿਸ ਨੇ ਔਰਤਾਂ ਲਈ ਸਪੈਸ਼ਲ ਬੱਸ ਸੇਵਾ ਕੀਤੀ ਸ਼ੁਰੂ

ਦੱਖਣੀ ਜੰਮੂ ਦੀ ਸਬ-ਡਿਵੀਜ਼ਨਲ ਪੁਲਸ ਸੁਪਰਡੈਂਟ ਡਾ. ਸੁਨੈਯਾ ਵਾਨੀ ਨੇ ਦੱਸਿਆ ਕਿ ਜੰਮੂ ਪੁਲਿਸ ਅਤੇ ਮੈਟਾਡੋਰ ਓਪਰੇਟਸ ਨੇ ਮਿਲ ਕੇ ਸਤਵਾੜੀ ਤੋਂ ਡਿਵੀਜ਼ਨਲ ਖੇਤਰ ਵਿਚਾਲੇ ਕੁੜੀਆਂ ਅਤੇ ਔਰਤਾਂ ਲਈ ਸਪੈਸ਼ਲ ਬੱਸ ਸੇਵਾ ਸ਼ੁਰੂ ਕੀਤੀ ਹੈ।

-PTC News

Related Post