ਜੰਮੂ 'ਚ ਠੰਡ ਨੇ ਤੋੜਿਆ ਰਿਕਾਰਡ, ਠੁਰ- ਠੁਰ ਕਰਨ ਲੱਗੇ ਲੋਕ

By  Jashan A December 25th 2018 06:39 PM -- Updated: December 25th 2018 07:28 PM

ਜੰਮੂ 'ਚ ਠੰਡ ਨੇ ਤੋੜਿਆ ਰਿਕਾਰਡ, ਠੁਰ- ਠੁਰ ਕਰਨ ਲੱਗੇ ਲੋਕ,ਜੰਮੂ : ਦੇਸ਼ ਭਰ 'ਚ ਠੰਡ ਨੇ ਲੋਕਾਂ ਨੂੰ ਕੰਬਣੀ ਛੇੜੀ ਹੋਈ ਹੈ। ਲਗਾਤਾਰ ਪੈ ਰਹੀ ਠੰਡ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰਕੇ ਰੱਖਿਆ ਹੋਇਆ ਹੈ। ਅੱਜ ਜੰਮੂ 'ਚ ਵੀ ਬਰਦਸਤ ਠੰਡ ਮਹਿਸੂਸ ਕੀਤੀ ਗਈ। ਜੰਮੂ 'ਚ ਅੱਜ 4.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।

jammu ਜੰਮੂ 'ਚ ਠੰਡ ਨੇ ਤੋੜਿਆ ਰਿਕਾਰਡ, ਠੁਰ- ਠੁਰ ਕਰਨ ਲੱਗੇ ਲੋਕ

ਜੰਮੂ 'ਚ ਜਿਥੇ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਹਨ, ਉਥੇ ਹੀ ਸੜਕੀ ਆਵਾਜਾਈ ਅਤੇ ਰੇਲ ਆਵਾਜਾਈ 'ਤੇ ਵੀ ਕਾਫੀ ਅਸਰ ਪਿਆ ਹੈ। ਇਸ ਵਾਰ ਠੰਡ ਨੇ ਪਿਛਲੇ ਸਾਲ ਦੇ ਰਿਕਾਰਡ ਤੋੜ ਦਿੱਤੇ ਹਨ। ਜੰਮੂ 'ਚ ਇਸ ਤੋਂ ਪਹਿਲਾਂ 17 ਦਸੰਬਰ ਨੂੰ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

jammu ਜੰਮੂ 'ਚ ਠੰਡ ਨੇ ਤੋੜਿਆ ਰਿਕਾਰਡ, ਠੁਰ- ਠੁਰ ਕਰਨ ਲੱਗੇ ਲੋਕ

ਮੋਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਠੰਡ ਹੋਰ ਵਧਣ ਦੇ ਆਸਾਰ ਹਨ। ਠੰਡ ਨਾਲ ਫਸਲਾਂ ਅਤੇ ਸਬਜ਼ੀਆਂ 'ਤੇ ਵੀ ਵਧੇਰੇ ਅਸਰ ਪਵੇਗਾ।

jammu ਜੰਮੂ 'ਚ ਠੰਡ ਨੇ ਤੋੜਿਆ ਰਿਕਾਰਡ, ਠੁਰ- ਠੁਰ ਕਰਨ ਲੱਗੇ ਲੋਕ

ਦੱਸਣਯੋਗ ਹੈ ਕਿ ਪਿਛਲੇ ਦਿਨੀ ਇਥੇ ਹੋਈ ਬਰਫਬਾਰੀ ਨੇ ਠੰਡ ਨੂੰ ਹੋਰ ਵਧਾ ਦਿੱਤਾ ਤੇ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਦਿੱਤੀਆਂ। ਠੰਡ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ। ਠੰਡ ਕਾਰਨ ਕੰਮਕਾਜ ਵੀ ਠੱਪ ਹੋ ਰਹੇ ਹਨ ਆਏ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

-PTC News

Related Post