ਭੂਚਾਲ ਦੇ ਝਟਕਿਆਂ ਨੇ ਉਡਾਈ ਜਾਪਾਨ ਦੀ ਨੀਂਦ

By  Jashan A November 27th 2018 01:50 PM -- Updated: November 27th 2018 05:18 PM

ਭੂਚਾਲ ਦੇ ਝਟਕਿਆਂ ਨੇ ਉਡਾਈ ਜਾਪਾਨ ਦੀ ਨੀਂਦ,ਟੋਕੀਓ: ਜਪਾਨ ਵਿਚ ਦੱਖਣੀ ਇਬਰਕੀ ਸੂਬੇ ਇਲਾਕੇ 'ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਨੇ ਪੂਰੇ ਜਾਪਾਨ ਦੀ ਨੀਂਦ ਉੱਡਾ ਦਿੱਤੀ। ਜਾਪਾਨ ਦੇ ਮੌਸ਼ਮ ਵਿਭਾਗ ਨੇ ਦੱਸਿਆ ਹੈ ਕਿ ਭੂਚਾਲ ਦੀ ਤੀਬਰਤਾ 5.0 ਮਾਪੀ ਗਈ ਹੈ। ਭੂਚਾਲ ਦੇ ਝਟਕਿਆ ਨਾਲ ਜਪਾਨ ਵਿੱਚ ਡਰ ਮਹੋਲ ਬਣ ਗਿਆ।

japanਜਾਣਕਾਰੀ ਮੁਤਾਬਿਕ ਭੂਚਾਲ ਦੇ ਝਟਕੇ ਸਵੇਰੇ ਦੇ ਸਮੇਂ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਜ਼ਮੀਨ ਦੇ ਅੰਦਰ 50 ਕਿਲੋਮੀਟਰ ਹੇਠਾ ਸੀ। ਭੂਚਾਲ ਦੇ ਝਟਕੇ ਤੋਚੀਗੀ, ਗੁੰਮਾ ਅਤੇ ਸਾਇਤਾਮਾ ਸੂਬੇ ਵਿਚ ਵੀ ਮਹਿਸੂਸ ਕੀਤੇ ਗਏ। ਮੌਸ਼ਮ ਵਿਭਾਗ ਵਲੋਂ ਭੂਚਾਲ ਦੇ ਝਟਕਿਆ ਤੋਂ ਬਾਅਦ ਸਮੁੰਦਰੀ ਸੁਨਾਮੀ ਸਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ।

japanਭੂਚਾਲ ਦੇ ਝਟਕਿਆ ਤੋਂ ਬਾਅਦ ਜਾਪਾਨ ਦੇ ਪਰਮਾਣੂ ਪਲਾਂਟਾਂ ਨੂੰ ਵੀ ਸੁਰੱਖਿਅਤ ਦੱਸਿਆ ਗਿਆ ਹੈ। ਦੱਸ ਦੇਈਏ ਕਿ ਜਾਪਾਨ ਵਿੱਚ ਭੂਚਾਲ ਦਾ ਖ਼ਤਰਾ ਬਣਿਆ ਰਹਿਦਾ ਹੈ। ਪਹਿਲਾ ਵੀ ਬਹੁਤ ਜਾਪਾਨ ਨੂੰ ਭੂਚਾਲ ਦੇ ਕਾਰਨ ਨੁਕਸਾਨ ਚੱਲਣਾ ਪਿਆ ਹੈ।

—PTC News

Related Post