ਜਾਪਾਨ ਦੇ ਐਨੀਮੇਸ਼ਨ ਸਟੂਡੀਓ ਵਿੱਚ ਅੱਗ ਲੱਗਣ ਨਾਲ 33 ਲੋਕਾਂ ਦੀ ਹੋਈ ਮੌਤ , ਕਈ ਜ਼ਖਮੀ

By  Shanker Badra July 19th 2019 05:21 PM

ਜਾਪਾਨ ਦੇ ਐਨੀਮੇਸ਼ਨ ਸਟੂਡੀਓ ਵਿੱਚ ਅੱਗ ਲੱਗਣ ਨਾਲ 33 ਲੋਕਾਂ ਦੀ ਹੋਈ ਮੌਤ , ਕਈ ਜ਼ਖਮੀ :ਜਾਪਾਨ : ਜਾਪਾਨ ਦੇ ਕਿਉਟੋ ਸ਼ਹਿਰ ਵਿੱਚ ਵੀਰਵਾਰ ਨੂੰ ਐਨੀਮੇਸ਼ਨ ਸਟੂਡਿਓ ਵਿਚ ਅੱਗ ਲੱਗ ਗਈ ਹੈ। ਇਸ ਹਾਦਸੇ ਵਿਚ 33 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹਨ। ਇਸ ਦੌਰਾਨ ਤਿੰਨ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਸੜ ਗਈ ਹੈ। ਇਸ ਘਟਨਾ ਦੀ ਜਾਣਕਾਰੀ ਜਾਪਾਨੀ ਮੀਡੀਆ ਦੀਆਂ ਰਿਪੋਰਟਾਂ ਤੋਂ ਮਿਲੀ ਹੈ।

Japan Kyoto City Animation studio fire : 33 Death ਜਾਪਾਨ ਦੇ ਐਨੀਮੇਸ਼ਨ ਸਟੂਡੀਓ ਵਿੱਚ ਅੱਗ ਲੱਗਣ ਨਾਲ 33 ਲੋਕਾਂ ਦੀ ਹੋਈ ਮੌਤ , ਕਈ ਜ਼ਖਮੀ

ਪੁਲਿਸ ਮੁਤਾਬਕ ਇਮਾਰਤ ਵਿਚ ਸਵੇਰੇ ਕਰੀਬ 10.30 ਵਜੇ ਅਚਾਨਕ ਅੱਗ ਭੜਕ ਗਈ, ਜਿਸ ਦੇ ਬਾਅਦ ਦੇਖਣ ਵਾਲਿਆਂ ਨੇ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਅਜਿਹਾ ਲੱਗ ਰਿਹਾ ਹੈ ਕਿ ਜਾਣਬੁਝਕੇ ਅੱਗ ਲਗਾਈ ਗਈ ਸੀ ਪ੍ਰੰਤੁ ਅਜੇ ਤੱਕ ਇਸ ਪਿੱਛੇ ਕੀ ਮਕਸਦ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।ਹਾਲਾਂਕਿ ਇਕ ਵਿਅਕਤੀ ਨੂੰ ਘਟਨਾ ਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

Japan Kyoto City Animation studio fire : 33 Death ਜਾਪਾਨ ਦੇ ਐਨੀਮੇਸ਼ਨ ਸਟੂਡੀਓ ਵਿੱਚ ਅੱਗ ਲੱਗਣ ਨਾਲ 33 ਲੋਕਾਂ ਦੀ ਹੋਈ ਮੌਤ , ਕਈ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਇਕ ਵਿਅਕਤੀ ਨੇ ਸਟੂਡੀਓ 'ਚ ਪਹਿਲਾਂ ਕੋਈ ਜਲਨਸ਼ੀਲ ਤਰਲ ਛਿੜਕ ਦਿੱਤਾ ਅਤੇ ਫਿਰ ਅੱਗ ਲਗਾ ਦਿੱਤੀ। ਪੁਲਿਸ ਨੇ 41 ਸਾਲਾ ਸ਼ੱਕੀ ਨੂੰ ਹਿਰਾਸਤ 'ਚ ਲਿਆ ਹੈ, ਜੋ ਇਸ ਅੱਗਜਨੀ 'ਚ ਜ਼ਖ਼ਮੀ ਹੋਇਆ ਹੈ। ਹਾਲਾਂਕਿ ਇਸ ਵਿਅਕਤੀ ਦੀ ਹਾਲੇ ਪਛਾਣ ਨਹੀਂ ਹੋਈ ਹੈ। ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੇ ਅੱਗ ਕਿਉਂ ਲਗਾਈ।

Japan Kyoto City Animation studio fire : 33 Death ਜਾਪਾਨ ਦੇ ਐਨੀਮੇਸ਼ਨ ਸਟੂਡੀਓ ਵਿੱਚ ਅੱਗ ਲੱਗਣ ਨਾਲ 33 ਲੋਕਾਂ ਦੀ ਹੋਈ ਮੌਤ , ਕਈ ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਵਾਰਾ ਕੁੱਤਿਆਂ ਦੀ ਦਹਿਸ਼ਤ , ਜੰਗਲ ਪਾਣੀ ਗਏ ਵਿਅਕਤੀ ਨੂੰ ਨੋਚ-ਨੋਚ ਖਾਧਾ

ਇਸ ਦੌਰਾਨ ਓਥੇ ਮੌਜੂਦ ਅਧਿਕਾਰੀਆਂ ਦੇ ਦੱਸਣ ਮੁਤਾਬਕ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ।ਦੂਜੇ ਪਾਸੇ ਸਥਾਨਕ ਮੀਡੀਆ ਨੇ ਦੱਸਿਆ ਕਿ ਜਦੋਂ ਇਹ ਭਿਆਨਕ ਅੱਗ ਲੱਗੀ ਤਾਂ ਇਮਾਰਤ 'ਚ 70 ਦੇ ਕਰੀਬ ਲੋਕ ਮੌਜੂਦ ਸਨ।

-PTCNews

Related Post