ਹੁਣ ਵਿਆਹ ਕਰਵਾਉਣ ਲਈ ਟੈਨਸ਼ਨ ਖ਼ਤਮ , ਸਰਕਾਰ ਦੇਵੇਗੀ 4.20 ਲੱਖ ਰੁਪਏ

By  Shanker Badra September 23rd 2020 04:38 PM

ਹੁਣ ਵਿਆਹ ਕਰਵਾਉਣ ਲਈ ਟੈਨਸ਼ਨ ਖ਼ਤਮ , ਸਰਕਾਰ ਦੇਵੇਗੀ 4.20 ਲੱਖ ਰੁਪਏ:ਜਪਾਨ : ਇੱਕ ਅਜਿਹਾ ਦੇਸ਼ ਵੀ ਹੈ ,ਜਿੱਥੇ ਤੁਸੀਂ ਵਿਆਹ ਕਰਵਾਉਂਦੇ ਹੋ ਤਾਂ ਤੁਹਾਨੂੰ ਸਰਕਾਰ ਵੱਲੋਂ 4.20 ਲੱਖ ਰੁਪਏ ਮਿਲਣਗੇ। ਇਹ ਰੁਪਏ ਇਸ ਲਈ ਦਿੱਤੇ ਜਾਣਗੇ ਤਾਂ ਜੋ ਤੁਸੀਂ ਆਪਣੀ ਨਵੀਂ ਵਿਆਹੁਤਾ ਜ਼ਿੰਦਗੀ ਬਿਹਤਰ ਤਰੀਕੇ ਨਾਲ ਸ਼ੁਰੂ ਕਰ ਸਕੋ। ਇਸ ਦੇਸ਼ ਦੀ ਸਰਕਾਰ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਵਿਆਹ ਲਈ ਇਸ ਯੋਜਨਾ ਵਿੱਚ ਆਪਣਾ ਨਾਮ ਦਰਜ ਕਰਨਾ ਚਾਹੀਦਾ ਹੈ ਅਤੇ ਯੋਗਤਾ ਅਨੁਸਾਰ ਪੈਸਾ ਲੈਣਾ ਚਾਹੀਦਾ ਹੈ।

ਹੁਣ ਵਿਆਹ ਕਰਵਾਉਣ ਲਈ ਟੈਨਸ਼ਨ ਖ਼ਤਮ , ਸਰਕਾਰ ਦੇਵੇਗੀ 4.20 ਲੱਖ ਰੁਪਏ

ਇਸ ਦੇਸ਼ ਦਾ ਨਾਮ ਜਪਾਨ ਹੈ। ਇਥੋਂ ਦੀ ਸਰਕਾਰ ਉਨ੍ਹਾਂ ਨੂੰ ਪੈਸਾ ਦੇਵੇਗੀ ਜੋ ਇਸ ਦੀ ਘਾਟ ਕਾਰਨ ਵਿਆਹ ਨਹੀਂ ਕਰ ਪਾਉਂਦੇ। ਕਿਉਂਕਿ ਇਸ ਦੇਸ਼ ਵਿਚ ਜਨਮ ਦਰ ਚਿੰਤਾ ਦਾ ਵਿਸ਼ਾ ਹੈ। ਇਥੇ ਨਵ-ਵਿਆਹੀ ਵਿਆਹੁਤਾ ਨੂੰ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਲਈ ਲਗਭਗ 4.2 ਲੱਖ ਰੁਪਏ ਦਿੱਤੇ ਜਾਣਗੇ। ਇਸ ਦੇ ਲਈ ਉਨ੍ਹਾਂ ਨੂੰ ਜਾਪਾਨ ਦੇ ਨਵ-ਵਿਆਹੁਤਾ ਸਹਾਇਤਾ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਪਏਗਾ। ਦੱਸ ਦੇਈਏ ਕਿ ਇਹ ਸਹਾਇਤਾ ਯੋਜਨਾ ਅਗਲੇ ਸਾਲ ਅਪ੍ਰੈਲ ਤੋਂ ਸ਼ੁਰੂ ਹੋਵੇਗੀ।

ਹੁਣ ਵਿਆਹ ਕਰਵਾਉਣ ਲਈ ਟੈਨਸ਼ਨ ਖ਼ਤਮ , ਸਰਕਾਰ ਦੇਵੇਗੀ 4.20 ਲੱਖ ਰੁਪਏ

ਦਰਅਸਲ 'ਚ ਲੋਕ ਦੇਰ ਨਾਲ ਵਿਆਹ ਕਰਦੇ ਹਨ ਜਾਂ ਅਣਵਿਆਹੇ ਰਹਿੰਦੇ ਹਨ ਤਾਂ ਇਸ ਦਾ ਪ੍ਰਭਾਵ ਦੇਸ਼ ਦੀ ਜਨਮ ਦਰ 'ਤੇ ਪੈਂਦਾ ਹੈ। ਇਸ ਨੂੰ ਠੀਕ ਕਰਨ ਲਈ ਸਰਕਾਰ ਇਹ ਸਕੀਮ ਲੈ ਕੇ ਆਈ ਹੈ। ਜਾਪਾਨ ਸਰਕਾਰ ਦੇ ਕੈਬਨਿਟ ਦਫ਼ਤਰ ਦੇ ਸੂਤਰਾਂ ਅਨੁਸਾਰ ਸਰਕਾਰ ਦੇਸ਼ ਵਿੱਚ ਵਿਆਹਾਂ ਦੀ ਗਿਣਤੀ ਵਧਾਉਣ ਲਈ ਇਹ ਯੋਜਨਾ ਚਲਾਏਗੀ। ਵੱਧ ਤੋਂ ਵੱਧ ਜੋੜਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ।

ਹੁਣ ਵਿਆਹ ਕਰਵਾਉਣ ਲਈ ਟੈਨਸ਼ਨ ਖ਼ਤਮ , ਸਰਕਾਰ ਦੇਵੇਗੀ 4.20 ਲੱਖ ਰੁਪਏ

ਦੱਸ ਦੇਈਏ ਕਿ ਵਿਆਹ ਦੀ ਰਜਿਸਟਰਡ ਤਰੀਕ ਅਨੁਸਾਰ ਪਤੀ ਅਤੇ ਪਤਨੀ ਦੀ ਉਮਰ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਕੁੱਲ ਆਮਦਨ 38 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਉਹ ਇਸ ਸਹਾਇਤਾ ਪ੍ਰੋਗਰਾਮ ਲਈ ਯੋਗ ਹੋਣਗੇ।  35 ਸਾਲ ਦੀ ਉਮਰ ਵਾਲਿਆਂ ਲਈ ਨਿਯਮ ਥੋੜੇ ਵੱਖਰੇ ਹਨ,ਜੇ ਉਨ੍ਹਾਂ ਦੀ ਆਮਦਨ 33 ਲੱਖ ਰੁਪਏ ਹੈ ਤਾਂ ਉਨ੍ਹਾਂ ਨੂੰ ਤਕਰੀਬਨ 2.1 ਲੱਖ ਰੁਪਏ ਦਿੱਤੇ ਜਾਣਗੇ।

-PTCNews

educare

Related Post