ਜੈੱਟ ਏਅਰਵੇਜ਼ ਦੇ ਪਾਇਲਟਾਂ ਨੂੰ ਨਹੀਂ ਮਿਲੀਆਂ ਤਨਖ਼ਾਹਾਂ , ਨਾਰਾਜ਼ ਪਾਇਲਟਾਂ ਕਰਕੇ 14 ਉਡਾਣਾਂ ਹੋਈਆਂ ਰੱਦ

By  Shanker Badra December 3rd 2018 01:15 PM

ਜੈੱਟ ਏਅਰਵੇਜ਼ ਦੇ ਪਾਇਲਟਾਂ ਨੂੰ ਨਹੀਂ ਮਿਲੀਆਂ ਤਨਖ਼ਾਹਾਂ , ਨਾਰਾਜ਼ ਪਾਇਲਟਾਂ ਕਰਕੇ 14 ਉਡਾਣਾਂ ਹੋਈਆਂ ਰੱਦ:ਨਵੀਂ ਦਿੱਲੀ : ਨਿੱਜੀ ਖੇਤਰ ਦੀ ਏਅਰਲਾਈਨ ਜੈੱਟ ਏਅਰਵੇਜ਼ ਪਿਛਲੇ ਸਮੇਂ ਤੋਂ ਸੰਕਟ ਨਾਲ ਜੂਝ ਰਹੀ ਹੈ।ਜਿਸ ਕਰਕੇ ਜੈੱਟ ਏਅਰਵੇਜ਼ ਦੇ ਪਾਇਲਟਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ ਅਤੇ ਓਥੋਂ ਤੱਕ ਉਨ੍ਹਾਂ ਨੂੰ ਬਕਾਇਆ ਰਾਸ਼ੀ ਵੀ ਨਹੀਂ ਦਿੱਤੀ ਗਈ।Jet Airways 14 flights cancels pilots non-payment salariesਜਿਸ ਕਾਰਨ ਕੁੱਝ ਪਾਇਲਟ ਆਪਣਾ ਬਕਾਇਆ ਨਾ ਮਿਲਣ ਕਾਰਨ ਨਾਰਾਜ਼ ਹਨ,ਜਿਸ ਕਾਰਨ ਉਹ ਕੰਮ `ਤੇ ਨਹੀਂ ਆਏ ਤੇ ਉਡਾਣਾਂ ਰੱਦ ਕਰਨੀਆਂ ਪਈਆਂ।ਜਾਣਕਾਰੀ ਅਨੁਸਾਰ ਜੈੱਟ ਏਅਰਵੇਜ਼ ਨੇ ਵੱਖ-ਵੱਖ ਥਾਵਾਂ ਲਈ ਜਾਣ ਵਾਲੀਆਂ ਆਪਣੀਆਂ 14 ਉਡਾਣਾਂ ਰੱਦ ਕਰ ਦਿੱਤੀਆਂ ਹਨ।Jet Airways 14 flights cancels pilots non-payment salariesਓਧਰ ਦੂਜੇ ਪਾਸੇ ਏਅਰਲਾਈਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਥਿਤੀ ਨੂੰ ਵੇਖਦੇ ਹੋਏ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਨਾ ਕਿ ਪਾਇਲਟਾਂ ਦੀ ਨਾਰਾਜ਼ਗੀ ਕਾਰਨ ਰੱਦ ਕੀਤੀਆਂ ਹਨ।Jet Airways 14 flights cancels pilots non-payment salariesਜਾਣਕਾਰੀ ਅਨੁਸਾਰ ਜੈੱਟ ਏਅਰਲਾਈਨ ਘਾਟੇ 'ਚ ਚੱਲ ਰਹੀ ਹੈ ਜਿਸ ਕਾਰਨ ਅਗਸਤ ਮਹੀਨੇ ਤੋਂ ਹੀ ਕੰਪਨੀ ਆਪਣੇ ਸੀਨੀਅਰ ਪ੍ਰਬੰਧਨ ਅਤੇ ਪਾਇਲਟਾਂ ਨੂੰ ਪੂਰੀ ਤਨਖ਼ਾਹ ਨਹੀਂ ਦੇ ਰਹੀ ਹੈ।ਏਅਰਲਾਈਨ ਨੇ ਸਤੰਬਰ ਵਿੱਚ ਆਪਣੇ ਕਰਮਚਾਰੀਆਂ ਨੂੰ ਅੱਧੀ ਤਨਖ਼ਾਹ ਦਿੱਤੀ ਸੀ ਜਦਕਿ ਅਕਤੂਬਰ ਅਤੇ ਨਵੰਬਰ ਵਿੱਚ ਵੀ ਪੂਰੀ ਤਨਖ਼ਾਹ ਨਹੀਂ ਦਿੱਤੀ ਗਈ।

-PTCNews

Related Post