ਜੈੱਟ ਏਅਰਵੇਜ਼ ਨੂੰ ਲੱਗਿਆ ਵੱਡਾ ਝਟਕਾ, 15 ਹੋਰ ਜਹਾਜ਼ਾਂ ਦੀ ਉਡਾਰੀ ਬੰਦ

By  Jashan A April 2nd 2019 09:03 PM

ਜੈੱਟ ਏਅਰਵੇਜ਼ ਨੂੰ ਲੱਗਿਆ ਵੱਡਾ ਝਟਕਾ, 15 ਹੋਰ ਜਹਾਜ਼ਾਂ ਦੀ ਉਡਾਰੀ ਬੰਦ,ਨਵੀਂ ਦਿੱਲੀ: ਹਵਾਬਾਜ਼ੀ ਉਡਾਣ ਕੰਪਨੀ ਜੈੱਟ ਏਅਰਵੇਜ਼ ਦੀਆਂ ਮੁਸ਼ਕਿਲਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਜਿਸ ਕਾਰਨ ਉਡਾਣ ਕੰਪਨੀ ਘਾਟਾ ਪੈ ਰਿਹਾ ਹੈ। ਕਰਜ਼ ਨਾ ਅਦਾ ਕਰ ਸਕਣ ਕਾਰਨ ਜੈੱਟ ਦੇ 15 ਹੋਰ ਜਹਾਜ਼ ਆਵਾਜਾਈ ਤੋਂ ਬਾਹਰ ਹੋ ਗਏ ਹਨ।

jet ਜੈੱਟ ਏਅਰਵੇਜ਼ ਨੂੰ ਲੱਗਿਆ ਵੱਡਾ ਝਟਕਾ, 15 ਹੋਰ ਜਹਾਜ਼ਾਂ ਦੀ ਉਡਾਰੀ ਬੰਦ

ਇਸ ਤੋਂ ਪਹਿਲਾਂ ਬੀਤੇ ਇਕ ਮਹੀਨੇ 'ਚ ਕੰਪਨੀ ਨੂੰ ਕੁਲ 28 ਜਹਾਜ਼ ਖੜ੍ਹੇ ਕਰਨੇ ਪੈ ਗਏ ਹਨ। ਜ਼ਿਕਰਯੋਗ ਹੈ ਕਿ ਬੀਤੇ ਕਈ ਮਹੀਨਿਆਂ ਤੋਂ ਜੈੱਟ ਏਅਰਵੇਜ਼ ਨੂੰ ਵੱਡੇ ਆਰਥਿਕ ਸੰਕਟ ਤੋਂ ਲੰਘਣਾ ਪੈ ਰਿਹਾ ਹੈ।

ਹੋਰ ਪੜ੍ਹੋ: ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਜਾਣੋਂ ਅੱਜ ਦਾ ਰੇਟ

jet ਜੈੱਟ ਏਅਰਵੇਜ਼ ਨੂੰ ਲੱਗਿਆ ਵੱਡਾ ਝਟਕਾ, 15 ਹੋਰ ਜਹਾਜ਼ਾਂ ਦੀ ਉਡਾਰੀ ਬੰਦ

ਕੰਪਨੀ ਆਪਣੇ ਕਰਜ਼ ਦੀ ਰਿਸਟ੍ਰਿਕਚਰਿੰਗ ਨਾਲ ਹੀ ਫੰਡ ਇਕੱਠੇ ਕਰਨ ਦੀਆਂ ਸੰਭਾਵਨਾਵਾਂ ਵੀ ਲੱਭ ਰਹੀ ਹੈ। 23 ਫਰਵਰੀ ਨੂੰ ਏਅਰਲਾਈਨ ਨੇ ਕਿਹਾ ਸੀ ਕਿ ਉਸ ਨੂੰ ਦੋ ਜਹਾਜ਼ ਖੜ੍ਹੇ ਕਰਨੇ ਪੈ ਗਏ ਹਨ।

-PTC News

Related Post