ਸੁਰੱਖਿਆ ਬਲਾਂ ਦੇ ਜਵਾਨਾਂ ਨੇ ਆਪਣੇ ਅਫ਼ਸਰਾਂ 'ਤੇ ਕੀਤੀ ਅੰਨ੍ਹੇਵਾਹ ਫ਼ਾਇਰਿੰਗ , 2 ਦੀ ਮੌਤ, 4 ਜ਼ਖ਼ਮੀ

By  Shanker Badra December 10th 2019 03:52 PM

ਸੁਰੱਖਿਆ ਬਲਾਂ ਦੇ ਜਵਾਨਾਂ ਨੇ ਆਪਣੇ ਅਫ਼ਸਰਾਂ 'ਤੇ ਕੀਤੀ ਅੰਨ੍ਹੇਵਾਹ ਫ਼ਾਇਰਿੰਗ , 2 ਦੀ ਮੌਤ, 4 ਜ਼ਖ਼ਮੀ:ਰਾਂਚੀ : ਝਾਰਖੰਡ ਵਿਚ ਦੂਜੇ ਪੜਾਅ ਦੀਆਂ ਚੋਣਾਂ ਪੂਰੀਆਂ ਕਰਵਾ ਕੇ ਵਾਪਸ ਪਰਤ ਰਹੇ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਸੋਮਵਾਰ ਨੂੰ ਆਪਣੇ ਹੀ ਤਿੰਨ ਅਫ਼ਸਰਾਂ 'ਤੇ ਫ਼ਾਇਰਿੰਗ ਕਰ ਦਿੱਤੀ ਹੈ। ਇਸ ਫ਼ਾਇਰਿੰਗ ਵਿਚ ਅਸਿਸਟੈਂਟ ਕਮਾਂਡੈਂਟ ਸਮੇਤ 2 ਅਧਿਕਾਰੀਆਂ ਦੀ ਮੌਤ ਹੋ ਗਈ, ਜਦਕਿ ਚਾਰ ਜਵਾਨ ਜ਼ਖ਼ਮੀ ਹੋ ਗਏ ਹਨ।

Jharkhand CRPF Camp Open Firing , 2 Personnel Death, 2 Injured ਸੁਰੱਖਿਆ ਬਲਾਂ ਦੇ ਜਵਾਨਾਂ ਨੇ ਆਪਣੇ ਅਫ਼ਸਰਾਂ 'ਤੇ ਕੀਤੀ ਅੰਨ੍ਹੇਵਾਹ ਫ਼ਾਇਰਿੰਗ , 2 ਦੀ ਮੌਤ, 4 ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਬੋਕਾਰੋ ਦੇ ਗੋਮੀਆ ਸਥਿਤ ਕੁਰਕਨਾਲਾ ਵਿਚ ਭੋਜਨ ਦੀ ਗੱਲ ਨੂੰ ਲੈ ਕੇ ਹੋਏ ਵਿਵਾਦ ਵਿਚ ਜਵਾਨਾਂ ਨੇ ਆਪਣੇ ਹੀ ਅਫ਼ਸਰਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਿੱਚ ਦੋ ਅਧਿਕਾਰੀਆਂ ਦੀ ਮੌਤ ਹੋ ਗਈ ਹੈ। ਇਸ ਗੋਲੀਬਾਰੀ 'ਚ ਜ਼ਖ਼ਮੀ ਦੋ ਜਵਾਨਾਂ ਨੂੰ ਰਾਂਚੀ ਅਤੇ ਦੋ ਨੂੰ ਬੋਕਾਰੋ ਵਿਚ ਇਲਾਜ ਲਈ ਲਿਜਾਇਆ ਗਿਆ ਹੈ।

Jharkhand CRPF Camp Open Firing , 2 Personnel Death, 2 Injured ਸੁਰੱਖਿਆ ਬਲਾਂ ਦੇ ਜਵਾਨਾਂ ਨੇ ਆਪਣੇ ਅਫ਼ਸਰਾਂ 'ਤੇ ਕੀਤੀ ਅੰਨ੍ਹੇਵਾਹ ਫ਼ਾਇਰਿੰਗ , 2 ਦੀ ਮੌਤ, 4 ਜ਼ਖ਼ਮੀ

ਇਸ ਘਟਨਾ ਤੋਂ ਬਾਅਦ ਇਥੇ ਇਹ ਨਕਸਲੀ ਹਮਲਾ ਸਮਝ ਕੇ ਜਵਾਨਾਂ ਵੱਲੋਂ ਅੰਨ੍ਹੇਵਾਹ ਗੋਲ਼ੀਬਾਰੀ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਸੁਰੱਖਿਆ ਬਲਾਂ ਦੀਆਂ ਦੋਵੇਂ ਟੁਕੜੀਆਂ ਝਾਰਖੰਡ ਵਿੱਚ ਚੋਣਾਂ ਕਰਵਾਉਣ ਲਈ ਛੱਤੀਸਗੜ੍ਹ ਤੋਂ ਝਾਰਖੰਡ ਆਈਆਂ ਹਨ ਅਤੇ ਦੋਵੇਂ ਚਾਈਬਾਸਾ ਵਿੱਚ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਚੋਣਾਂ ਦੇ ਅਗਲੇ ਪੜਾਅ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਰਹੇ ਸਨ।

-PTCNews

Related Post