ਗਣਤੰਤਰ ਦਿਵਸ ਤੋਂ ਪਹਿਲਾਂ ਜੋਧਪੁਰ 'ਚ ਫੈਕਟਰੀ ਨੇੜਿਓਂ ਮਿਲਿਆ ਮੋਰਟਾਰ ਬੰਬ, ਮਚੀ ਹਫੜਾ-ਦਫੜੀ

By  Jashan A January 25th 2019 02:25 PM

ਗਣਤੰਤਰ ਦਿਵਸ ਤੋਂ ਪਹਿਲਾਂ ਜੋਧਪੁਰ 'ਚ ਫੈਕਟਰੀ ਨੇੜਿਓਂ ਮਿਲਿਆ ਮੋਰਟਾਰ ਬੰਬ, ਮਚੀ ਹਫੜਾ-ਦਫੜੀ,ਜੋਧਪੁਰ: ਰਾਜਸਥਾਨ ਦੇ ਜੋਧਪੁਰ ਸ਼ਹਿਰ ਦੇ ਮੰਦਸੌਰ ਇਲਾਕੇ 'ਚ ਸਥਿਤ ਇਕ ਫੈਕਟਰੀ ਦੇ ਨੇੜੇ ਮੋਰਟਾਰ ਬੰਬ ਮਿਲਣ ਦੀ ਸੂਚਨਾ ਮਿਲੀ ਹੈ। ਬੰਬ ਮਿਲਣ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜੀ ਮੱਚ ਗਈ ਤੇ ਲੋਕ ਭੱਜਣ ਲੱਗੇ।

mortar bomb ਗਣਤੰਤਰ ਦਿਵਸ ਤੋਂ ਪਹਿਲਾਂ ਜੋਧਪੁਰ 'ਚ ਫੈਕਟਰੀ ਨੇੜਿਓਂ ਮਿਲਿਆ ਮੋਰਟਾਰ ਬੰਬ, ਮਚੀ ਹਫੜਾ-ਦਫੜੀ

ਮਿਲੀ ਜਾਣਕਾਰੀ ਮੁਤਾਬਕ ਜਦੋਂ ਲੋਕਾਂ ਨੇ ਇਸ ਬੰਬ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਤੇ ਉਹਨਾਂ ਤੁਰੰਤ ਇਸ ਬਾਰੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁਲਸ ਪਹੁੰਚ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਬੰਬ ਰੋਧੂ ਦਸਤਾ ਨੂੰ ਬੁਲਾਇਆ, ਜਿਸ ਨੇ ਬੰਬ ਨੂੰ ਕਬਜ਼ੇ 'ਚ ਲੈ ਲਿਆ।

ਦੱਸਿਆ ਜਾ ਰਿਹਾ ਹੈ ਕਿ ਬੰਬ 'ਤੇ 292 ਏ. ਅਤੇ 51 ਐੱਮ. ਐੱਮ. ਲਿਖਿਆ ਹੋਇਆ ਸੀ। ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ।ਉਥੇ ਹੀ ਗਣਤੰਤਰ ਦਿਵਸ ਦੇ ਮੌਕੇ 'ਤੇ ਦੇਸ਼ ਭਰ 'ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਜਾ ਰਹੇ ਹਨ।

-PTC News

Related Post