ਮਸ਼ਹੂਰ ਪਾਊਡਰ ਉਤਪਾਦ ਕੰਪਨੀ ਫਿਰ ਫਸੀ ਕਾਨੂੰਨੀ ਝਮੇਲਿਆਂ 'ਚ

By  Joshi April 18th 2018 11:26 AM

ਕਿਤੇ ਤੁਸੀਂ ਤਾਂ ਨਹੀਂ ਲਗਾਉਂਦੇ ਆਪਣੇ ਬੱਚਿਆਂ ਨੂੰ ਇਹ ਬੇਬੀ ਪਾਊਡਰ?

ਮਸ਼ਹੂਰ ਪਾਊਡਰ ਉਤਪਾਦ ਕੰਪਨੀ ਫਿਰ ਫਸੀ ਕਾਨੂੰਨੀ ਝਮੇਲਿਆਂ 'ਚ

ਮਸ਼ਹੂਰ ਕੰਪਨੀ ਜੋਨਸਨ ਐਂਡ ਜੋਨਸਨ, ਜੋ ਕਿ ਬੱਚਿਆਂ 'ਤੇ ਵਰਤੇ ਜਾਣ ਵਾਲੇ ਉਤਪਾਦ ਬਣਾਉਂਦੀ ਹੈ, ਨੂੰ ਇੱਕ ਹੋਰ ਵੱਡੀ ਮੁਸ਼ਕਿਲ ਨੇ ਆਣ ਘੇਰਿਆ ਹੈ।

ਦਰਅਸਲ, ਨਿਊਜਰਸੀ ਦੇ ਇਨਵੈਸਟਮੈਂਟ ਬੈਂਕਰ ਸਟੀਫਨ ਲੈਂਜੋ ਨੇ ਕੰਪਨੀ ਵੱਲੋਂ ਬਣਾਏ ਜਾਂਦੇ ਬੇਬੀ ਪਾਊਡਰ 'ਚ ਮੇਸਾਥੇਲੀਯੋਮਾ ਹੋਣ ਦਾ ਦਾਅਵਾ ਕੀਤਾ ਹੈ, ਜਿਸ ਨਾਲ ਕੈਂਸਰ ਹੋ ਸਕਦੀ ਹੈ। ਸਿਰਫ ਇੰਨ੍ਹਾਂ ਹੀ ਨਹੀਂ, ਉਹਨਾਂ ਨੇ ਇਸ ਬਦਲੇ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਕ, ਸ਼ਿਕਾਇਤਕਰਤਾ ਨੇ ਕੰਪਨੀ ਦੇ ਪਾਊਡਰ 'ਚ ਵਰਤੇ ਜਾਂਦੇ ਐਸਬੈਸਟਸ ਦੀ ਵਰਤੋਂ ਨਾਲ ਸਿਹਤ ਨੁਕਸਾਨ ਹੋਣ ਦੀ ਗੱਲ ਕੀਤੀ ਅਤੇ ਇਸ ਨਾਲ ਓਵੇਰਿਅਨ ਕੈਂਸਰ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਕੰਪਨੀ ਤੇ ਪਹਿਲਾਂ ਤੋਂ ਹੀ 6 ਹਜ਼ਾਰ ਤੋਂ ਜ਼ਿਆਦਾ ਦੇ ਮਾਮਲੇ ਦਰਜ ਹਨ।  ਹਾਂਲਾਕਿ, ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਤਪਾਦ ਵਿਚ ਐਸਬੈਸਟਸ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ।

—PTC News

Related Post