ਕੀ ਵਾਕਈ ਹੀ ਜਾਨਸਨ ਐਂਡ ਜਾਨਸਨ ਨਾਲ ਹੂੰਦਾ ਹੈ ਕੈਂਸਰ!

By  Joshi August 23rd 2017 12:11 PM

ਬੱਚਿਆਂ ਲਈ ਸੁਰੱਖਿਅਤ ਅਤੇ ਵਧੀਆ ਮੰਨੇ ਜਾਂਦੇ ਪ੍ਰਾਡਕਟ ਜਾਨਸਨ ਐਂਡ ਜਾਨਸਨ ਬਾਰੇ ਅਮਰੀਕਾ ਦੀ ਅਦਾਲਤ ਨੇ ਇੱਕ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਇੱਕ ਪਟੀਸ਼ਨ 'ਤੇ ਫੈਸਲਾ ਸੁਣਾਉਂਦਿਆਂ ਜੌਹਨਸਨ ਐਂਡ ਜੌਹਨਸਨ ਨੂੰ ੪੧੭ ਮਿਲੀਅਨ ਡਾਲਰ ਯਾਨੀ 2669 ਕਰੋੜ ਦਾ ਜੁਰਮਾਨਾ ਲਗਾਇਆ ਹੈ।

johnson powder cancer case: company has to pay heavy fine to victim!

johnson powder cancer case: company has to pay heavy fine to victim!

ਦਰਅਸਲ, ਇੱਕ ਔਰਤ ਨੇ ਅਦਾਲਤ 'ਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਕਿ ਉਸਨੂੰ ਇਸ ਪਾਊਡਰ ਇਸਤਮਾਲ ਕਰਨ ਨਾਲ ਕੈਂਸਰ ਵਰਗੀ ਘਾਤਕ ਬੀਮਾਰੀ ਹੋ ਗਈ ਹੈ। ਇਸ 'ਤੇ ਫੈਸਲਾ ਸੁਣਾਉਂਦਿਆਂ ਅਦਾਲਤ ਨ ਕਿਹਾ ਕਿ ਇਹ ਰਾਸ਼ੀ ਉਸ ਔਰਤ ਨੂੰ ਬਤੌਰ ਜੁਰਮਾਨਾ ਦਿੱਤੀ ਜਾਵੇ। ਪਟੀਸ਼ਨ ਦਾਇਰ ਕਰਨ ਵਾਲੀ ਔਰਤ ਦਾ ਨਾਮ ਈਵਾ ਈਚਾਵੇਰਿਆ ਦੱਸਿਆ ਜਾ ਰਿਹਾ ਹੈ ਜੋ ਕਿ ਕੈਲੇਫੋਰਨੀਆ 'ਚ ਰਹਿੰਦੀ ਹੈ।

johnson powder cancer case: company has to pay heavy fine to victim!ਔਰਤ ਨੇ ਆਪਣੀ ਪਟੀਸ਼ਨ 'ਚ ਲਿਖਿਆ ਸੀ ਕਿ ਜਾਨਸਨ ਕੰਪਨੀ ਅਪਾਣੇ ਗ੍ਰਾਹਕਾਂ ਨਾਲ ਧੋਖਾ ਕਰ ਰਹੀ ਹੈ ਕਿਉਂਕਿ ਉਸਨੇ ਕਿਸੇ ਨੂੰ ਇਸ ਪਾਊਡਰ ਦੇ ਇਸਤਮਾਲ ਨਾਲ ਸੰਭਾਵੀ ਕੈਂਸਰ ਹੋਣ ਦੀ ਜਾਣਕਾਰੀ ਨਹੀਂ ਦਿੱਤੀ ਹੈ।

johnson powder cancer case: company has to pay heavy fine to victim!ਈਵਾ ਦੇ ਅਨੁਸਾਰ ਉਸਨੇ ਕਈ ਸਾਲ ਤੱਕ ਕੰਪਨੀ ਦੇ ਬੇਬੀ ਪਾਊਡਰ ਦੀ ਵਰਤੋਂ ਕੀਤੀ ਪਰ ਸਾਲ 2007 'ਚ ਉਸ ਨੂੰ ਪਤਾ ਲੱਗਾ ਕਿ ਉਸਨੂੰ ਬੱਚੇਦਾਨੀ ਦਾ ਕੈਂਸਰ ਹੈ। ਇਸ ਤੋਂ ਇਲਾਵਾ ਵੀ ਅਮਰੀਕਾ 'ਚ ਇਸ ਕੰਪਨੀ ਦੇ ਖਿਲਾਫ 4 ਹੋਰ ਮਾਮਲੇ ਅਦਾਲਤਾਂ 'ਚ ਚੱਲ ਰਹੇ ਹਨ।

ਈਵਾ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ ਮੁਅੱਕਲ ਕੈਂਸਰ ਦੇ ਗੰਭੀਰ ਇਲਾਜ ਪ੍ਰਕਿਰਿਆ 'ਚੋਂ ਲੰਘ ਰਹੀ ਹੈ ਅਤੇ ਅਦਾਲਤ ਦਾ ਇਹ ਫੈਸਲਾ ਇਕ ਮੀਲ ਦਾ ਪੱਥਰ ਸਾਬਿਤ ਹੋਵੇਗਾ ਹੋ ਕਿ ਇਹ ਜੌਹਨਸਨ ਐਂਡ ਜੌਹਨਸਨ ਕੰਪਨੀ ਨੂੰ ਸਬਕ ਦੇਵੇਗਾ।

—PTC News

Related Post