ਸਿੰਘੂ ਬਾਰਡਰ 'ਤੇ ਪੱਤਰਕਾਰਾਂ ਦੀ ਟੀਮ 'ਤੇ ਹਮਲਾ , ਲੁਟੇਰਿਆਂ ਨੇ ਪੱਤਰਕਾਰ ਦੀ ਖੋਹੀ ਗੱਡੀ ਤੇ ਲੁੱਟਿਆ ਸਮਾਨ

By  Shanker Badra February 2nd 2021 02:33 PM

ਸਿੰਘੂ ਬਾਰਡਰ 'ਤੇ ਪੱਤਰਕਾਰਾਂ ਦੀ ਟੀਮ 'ਤੇ ਹਮਲਾ , ਲੁਟੇਰਿਆਂ ਨੇ ਪੱਤਰਕਾਰ ਦੀ ਖੋਹੀ ਗੱਡੀ ਤੇ ਲੁੱਟਿਆ ਸਮਾਨ:ਚੰਡੀਗੜ੍ਹ : ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ਕਿਸਾਨਾਂ ਦਾ ਅੰਦੋਲਨ ਅੱਜ 69ਵੇਂ ਦਿਨ ਵੀਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਹੈ। ਕਿਸਾਨਾਂ ਵੱਲੋਂ ਤਿੰਨੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਅਤੇ ਪੱਤਰਕਾਰਾਂ 'ਤੇ ਵੀ ਹਮਲੇ ਹੋ ਰਹੇ ਹਨ।

ਪੜ੍ਹੋ ਹੋਰ ਖ਼ਬਰਾਂ : ਜਲਾਲਾਬਾਦ 'ਚ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਤੇ ਹਮਲਾ , ਕੀਤੀ ਫ਼ਾਇਰਿੰਗ

Journalists returning from Delhi dharna attacked at Singhu Border Delhi ਸਿੰਘੂ ਬਾਰਡਰ 'ਤੇ ਪੱਤਰਕਾਰਾਂ ਦੀ ਟੀਮ 'ਤੇ ਹਮਲਾ , ਲੁਟੇਰਿਆਂ ਨੇ ਪੱਤਰਕਾਰ ਦੀ ਖੋਹੀ ਗੱਡੀ ਤੇਲੁੱਟਿਆ ਸਮਾਨ

ਦਿੱਲੀ ਵਿਚ ਕਿਸਾਨ ਮੋਰਚੇ ਦੀ ਕਵਰੇਜ ਕਰਕੇ ਵਾਪਸ ਆਪਣੇ ਹੋਟਲ ਪਰਤ ਰਹੇ ਪੱਤਰਕਾਰ ਮਨੋਜ ਰਾਠੀ ਤੇ ਉਹਨਾਂ ਦੇ ਕੈਮਰਾਮੈਨ ਸੰਦੀਪ 'ਤੇ ਬੀਤੀ ਰਾਤ ਰਸਤੇ ਵਿੱਚ ਹਮਲਾ ਕੀਤਾ ਗਿਆ ਹੈ ਅਤੇ ਲੁਟੇਰਿਆਂ ਵੱਲੋਂ ਲੁੱਟ ਖੋਹ ਕੀਤੀ ਗਈ ਹੈ।ਇਸ ਤੋਂ ਬਾਅਦ ਲੁਟੇਰੇ ਰਸੋਈ ਢਾਬੇ ਕੋਲ ਉਹਨਾਂ ਦੀ ਗੱਡੀ ਖੋਹ ਕੇ ਫ਼ਰਾਰ ਹੋ ਗਏ। ਲਈ ਤੇ ਹੋਰ ਸਮਾਨ ਜਿਸ ਵਿਚ ਕੈਮਰਾ, ਮਾਈਕ ਆਦਿ ਵੀ ਲੁੱਟ ਲਿਆ ਹੈ। ਗੱਡੀ ਵਿੱਚ ਕੈਮਰਾ, ਮਾਈਕ , ਲਾਈਵਯੂ ਅਤੇ ਪੱਤਰਕਾਰ ਦਾ ਫੋਨ ਵੀ ਮੌਜੂਦ ਸੀ।

Journalists returning from Delhi dharna attacked at Singhu Border Delhi ਸਿੰਘੂ ਬਾਰਡਰ 'ਤੇ ਪੱਤਰਕਾਰਾਂ ਦੀ ਟੀਮ 'ਤੇ ਹਮਲਾ , ਲੁਟੇਰਿਆਂ ਨੇ ਪੱਤਰਕਾਰ ਦੀ ਖੋਹੀ ਗੱਡੀ ਤੇਲੁੱਟਿਆ ਸਮਾਨ

ਜਾਣਕਾਰੀ ਮੁਤਾਬਕਨਿਊਜ਼ -18 ਦੇ ਪੱਤਰਕਾਰ ਮਨੋਜ ਰਾਠੀ ਅਤੇ ਕੈਮਰਾਮੈਨ ਸੰਦੀਪ ਕੁਮਾਰ ਕਿਸਾਨ ਮੋਰਚੇ ਦੀ ਪ੍ਰੈਸ ਕਾਨਫਰੰਸ ਨੂੰ ਕਵਰ ਕਰ ਕੇ ਵਾਪਿਸ ਆਪਣੇ ਹੋਟਲ ਪਰਤ ਰਹੇ ਸਨ ਪਰ ਅਚਾਨਕ ਕੁੱਝ ਸ਼ਰਾਰਤੀ ਅਨਸਰਾਂ ਨੇ ਧੱਕੇ ਨਾਲ ਰਸੋਈ ਢਾਬੇ ਨੇੜੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ। ਜਿਸ ਤੋਂ ਬਾਅਦ ਟੀਮ ਨਾਲ ਦੁਰਵਿਵਹਾਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸ਼ਰਾਰਤੀ ਅਨਸਰ ਕਾਰ ਲੈ ਕੇ ਫਰਾਰ ਹੋ ਗਏ।

Journalists returning from Delhi dharna attacked at Singhu Border Delhi ਸਿੰਘੂ ਬਾਰਡਰ 'ਤੇ ਪੱਤਰਕਾਰਾਂ ਦੀ ਟੀਮ 'ਤੇ ਹਮਲਾ , ਲੁਟੇਰਿਆਂ ਨੇ ਪੱਤਰਕਾਰ ਦੀ ਖੋਹੀ ਗੱਡੀ ਤੇਲੁੱਟਿਆ ਸਮਾਨ

 journalist attacked : ਜਾਣਕਾਰੀ ਮੁਤਾਬਕ ਪੁਲਿਸ ਨੇ ਇਸ ਸਾਰੀ ਘਟਨਾ ਦੀ ਸੀ.ਸੀ.ਟੀ.ਵੀ ਫੁਟੇਜ ਹਾਸਲ ਕਰ ਲਈ ਹੈ ਤੇ ਲੁਟੇਰਿਆਂ ਦੀ ਸ਼ਨਾਖ਼ਤ ਹੋ ਗਈ ਹੈ। ਇਹਨਾਂ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।ਕਿਸਾਨ ਆਗੂਆਂ ਨੇ ਵੀ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਕਿਸਾਨ ਆਗੂ ਹਰਮੀਤ ਸਿੰਘ ਕਾਦੀਆ, ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਅਤੇ ਬਲਦੇਵ ਸਿੰਘ ਸਿਰਸਾ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਸਿੰਘੂ ਬਾਰਡਰ 'ਤੇ ਪੱਤਰਕਾਰਾਂ ਦੀ ਟੀਮ 'ਤੇ ਹਮਲਾ , ਲੁਟੇਰਿਆਂ ਨੇ ਪੱਤਰਕਾਰ ਦੀ ਖੋਹੀ ਗੱਡੀ ਤੇਲੁੱਟਿਆ ਸਮਾਨ

ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਦਾ ਐਲਾਨ 6 ਫਰਵਰੀ ਨੂੰ ਪੂਰੇ 'ਚ ਹੋਵੇਗਾ ਚੱਕਾ ਜਾਮ

ਦੱਸ ਦੇਈਏ ਕਿ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ 11 ਗੇੜ ਦੀ ਗੱਲਬਾਤ ਤੋਂ ਬਾਅਦ ਵੀ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਘਟਨਾ ਤੋਂ ਬਾਅਦ ਸਰਕਾਰ ਨੇ ਪਿਛਲੇ 6 ਦਿਨਾਂ ਤੋਂ ਮੋਬਾਈਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਫੋਨ ਕਾਲਾਂ ਦੇ ਨਾਲ ਟੀਵੀ ਅਤੇ ਡਿਸ਼ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਕਿਸਾਨ ਮੀਡੀਆ ਰਿਪੋਰਟਸ ਤੋਂ ਸਾਰੀ ਜਾਣਕਰੀ ਪ੍ਰਾਪਤ ਕਰ ਰਹੇ ਹਨ।

-PTCNews

Related Post