ਜੁਗਨੀ ਸੱਭਿਆਚਾਰਕ ਗਰੁੱਪ ਨੇ ਵਿਸਾਖੀ ਦਾ ਤਿਉਹਾਰ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਮਨਾਇਆ

By  Shanker Badra April 15th 2018 11:19 AM -- Updated: April 16th 2018 05:33 PM

ਜੁਗਨੀ ਸੱਭਿਆਚਾਰਕ ਗਰੁੱਪ ਨੇ ਵਿਸਾਖੀ ਦਾ ਤਿਉਹਾਰ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਮਨਾਇਆ:ਜੁਗਨੀ ਸੱਭਿਆਚਾਰਕ ਗਰੁੱਪ ਅਤੇ ਯੂਥ ਵੈਲਫੇਅਰ ਕਲੱਬ ਵੱਲੋਂ ਵਿਸਾਖੀ ਮੌਕੇ ਮੁਹਾਲੀ ਦੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿਖੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਦੇ ਪ੍ਰਾਹੁਣਚਾਰੀ ਵਿਭਾਗ ਦੇ ਡਾਇਰੈਕਟਰ ਅਤੇ ਪ੍ਰੋਟੋਕਲ ਦੇ ਵਿਸ਼ੇਸ਼ ਸਕੱਤਰ ਕਮਲ ਕਿਸ਼ੋਰ ਯਾਦਵ ਨੋ ਬੋਲਦਿਆਂ ਕਿਹਾ ਕਿ ਵਿਸਾਖੀ ਦੇ ਤਿਉਹਾਰ ਨੂੰ ਰੰਗਾਰੰਗ ਤਰੀਕੇ ਨਾਲ ਮਨਾਉਣਾ ਵਧੀਆ ਉਪਰਾਲਾ ਹੈ।ਜੁਗਨੀ ਸੱਭਿਆਚਾਰਕ ਗਰੁੱਪ ਨੇ ਵਿਸਾਖੀ ਦਾ ਤਿਉਹਾਰ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਮਨਾਇਆਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਵੱਲੋਂ ਆਪਣੇ ਰੋਜ਼ਾਨਾ ਦੇ ਕੰਮਕਾਰ ਅਤੇ ਦਫਤਰੀ ਕੰਮਾਂ ਦੇ ਵਿਅਸਤ ਜੀਵਨ ਤੋਂ ਬਾਹਰ ਆਪਣੀ ਕਲਾ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਾ ਚੰਗੀ ਗੱਲ ਹੈ।ਦਫਤਰੀ ਸਮੇਂ ਤੋਂ ਬਾਅਦ ਉਲੀਕੇ ਜਾਂਦੇ ਅਜਿਹੇ ਪ੍ਰੋਗਰਾਮਾਂ ਨਾਲ ਮੁਲਾਜ਼ਮਾਂ ਦੇ ਕੰਮਕਾਜ ਦੀ ਕਾਰਜਕੁਸ਼ਲਤਾ ਵਿੱਚ ਵੀ ਵਾਧਾ ਹੁੰਦਾ ਹੈ।ਇਸ ਪ੍ਰੋਗਰਾਮ ਵਿਚ ਲਖਵੀਰ ਲੱਖੀ,ਗਗਨਦੀਪ ਗੱਗੀ,ਗੁਰਿੰਦਰ ਗਿੰਦਾ,ਕੁਲਬੀਰ ਸੈਣੀ ਅਤੇ ਸੰਦੀਪ ਕੰਬੋਜ਼ ਨੇ ਆਪੋ-ਆਪਣੇ ਗੀਤਾਂ ਰਾਹੀਂ ਸੰਗੀਤਕ ਮਾਹੌਲ ਬਣਾਇਆ।ਜੁਗਨੀ ਸੱਭਿਆਚਾਰਕ ਗਰੁੱਪ ਨੇ ਵਿਸਾਖੀ ਦਾ ਤਿਉਹਾਰ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਮਨਾਇਆਡਾ.ਨਿੰਦੀ ਵੱਲੋਂ ਓਪੇਰਾ ਡਾਂਸ ਵਾਢੀਆਂ ਪੇਸ਼ ਕੀਤਾ ਗਿਆ ਜਿਸ ਵਿਚ ਉਨ੍ਹਾਂ ਦੇ ਨਾਲ ਗੁਰਿੰਦਰ ਗਿੰਦੇ ਵੱਲੋਂ ਬੋਲੀਆਂ ਪਾਈਆਂ ਗਈਆਂ।ਇਸ ਪ੍ਰੋਗਰਾਮ ਵਿਚ ਮੁੱਖ ਖਿੱਚ ਦਾ ਕੇਂਦਰ ਰੁਪਿੰਦਰ ਰੂਪੀ ਅਤੇ ਦਵਿੰਦਰ ਜੁਗਨੀ ਵਲੋਂ ਤਿਆਰ ਕੀਤੀ ਗਈ ਸਕਿੱਟ 'ਮੁੱਡਾ' ਸੀ ਜਿਸ ਰਾਹੀਂ ਲੋਕਾਂ ਨੂੰ ਖੂਬ ਹਸਾਇਆ ਗਿਆ ਅਤੇ ਲੋਕਾਂ ਦੇ ਢਿੱਡੀ ਪੀੜਾਂ ਪਈਆਂ।ਇਸ ਸਕਿਟ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।ਇਸ ਸਕਿਟ ਵਿਚ ਚੰਨ 'ਤੇ ਪਲਾਟ ਕੱਟਣ ਸਬੰਧੀ ਵਿਅੰਗ ਕੀਤਾ ਗਿਆ।

-PTCNews

Related Post