ਮਾਂ ਵੱਲੋਂ ਕਬੱਡੀ ਖਿਡਾਰੀ ਦੇ ਕਤਲ ਕਰਨ ਦਾ ਮਾਮਲਾ :ਐੱਸ.ਐੱਚ.ਓ. ਵਿਕਰਮ ਸਿੰਘ ਸੋਹੀ ਨੂੰ ਕੀਤਾ ਲਾਇਨ ਹਾਜ਼ਰ

By  Shanker Badra August 29th 2018 12:38 PM

ਮਾਂ ਵੱਲੋਂ ਕਬੱਡੀ ਖਿਡਾਰੀ ਦੇ ਕਤਲ ਕਰਨ ਦਾ ਮਾਮਲਾ :ਐੱਸ.ਐੱਚ.ਓ. ਵਿਕਰਮ ਸਿੰਘ ਸੋਹੀ ਨੂੰ ਕੀਤਾ ਲਾਇਨ ਹਾਜ਼ਰ:ਬੀਤੇ ਦਿਨੀਂ ਨਾਭਾ ਦੇ ਨੇੜਲੇ ਪਿੰਡ ਛੀਂਟਾਵਾਲਾ ਵਿੱਚ ਇੱਕ ਕਬੱਡੀ ਖਿਡਾਰੀ ਸੁਖ਼ਵੀਰ ਸਿੰਘ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਤੋਂ ਬਾਅਦ ਜਾਂਚ ਦੌਰਾਨ ਇੱਕ ਅਜਿਹਾ ਸੱਚ ਸਾਹਮਣੇ ਆਇਆ ਹੈ,ਜਿਸ ਵਿੱਚ ਇੱਕ ਮਾਂ ਨੇ ਆਪਣੇ ਆਸ਼ਕ ਨਾਲ ਮਿਲ ਕੇ ਸਕੇ ਪੁੱਤਰ ਦਾ ਹੀ ਕਤਲ ਕਰ ਦਿੱਤਾ ਸੀ।ਇਸ ਮਾਮਲੇ ਵਿੱਚ ਅੱਜ ਸਦਰ ਥਾਣਾ ਇੰਚਾਰਜ ਵਿਕਰਮ ਸਿੰਘ ਸੋਹੀ ਨੂੰ ਲਾਇਨ ਹਾਜ਼ਰ ਕਰ ਦਿੱਤਾ।ਜਾਣਕਾਰੀ ਅਨੁਸਾਰ ਐੱਸ.ਐੱਚ.ਓ. 'ਤੇ ਪਿੰਡ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਦੋਸ਼ੀਆਂ ਦੀ ਮਦਦ ਕਰ ਰਹੀ ਹੈ।ਦੱਸ ਦੇਈਏ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਟ ਦੇ ਕੋਲ ਸ਼ਿਕਾਇਤ ਪਹੁੰਚਣ ਤੋਂ ਬਾਅਦ ਇਹ ਕਾਰਵਾਈ ਹੋਈ ਹੈ।

ਇਸ ਕਬੱਡੀ ਖ਼ਿਡਾਰੀ ਦੀ ਪਿਛਲੇ ਦਿਨੀਂ ਹੀ ਉਸਦੇ ਘਰ ਦੇ ਗੇਟ ਕੋਲੋਂ ਹੀ ਲਾਸ਼ ਬਰਾਮਦ ਹੋਈ ਸੀ।ਇੱਥੇ ਹੀ ਬੱਸ ਨਹੀਂ ਉਸ ਕਲਯੁਗੀ ਮਾਂ ਨੇ ਆਪਣਾ ਇਹ ਪਾਪ ਛੁਪਾਉਣ ਲਈ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦੀ ਨੀਅਤ ਨਾਲ ਆਪਣੇ ਮੁੰਡੇ ਦਾ ਚੋਰੀ ਛਿਪੇ ਸਸਕਾਰ ਵੀ ਕਰ ਦਿੱਤਾ।ਇਹ ਘੋਰ ਪਾਪ ਕਰਨ ਵਾਲੀ ਕਲਯੁਗੀ ਮਾਂ ਦੀ ਪਹਿਚਾਣ ਪਿੰਡ ਛੀਂਟਾਂਵਾਲਾ ਨਿਵਾਸੀ ਨਰਿੰਦਰ ਕੌਰ ਜਦਕਿ ਉਸਦੇ ਆਸ਼ਕ ਦੀ ਪਹਿਚਾਣ ਸਿਮਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਤੌਰ 'ਤੇ ਹੋਈ ਹੈ।

ਥਾਣਾ ਸਦਰ ਨਾਭਾ ਪੁਲਿਸ ਨੇ ਕਤਲ ਦੇ ਉਕਤ ਮਾਮਲੇ ਵਿੱਚ ਨਰਿੰਦਰ ਕੌਰ ਅਤੇ ਸਿਮਰਦੀਪ ਸਿੰਘ ਦੇ ਖਿਲਾਫ਼ ਪਰਚਾ ਦਰਜ ਕਰ ਲਿਆ ਸੀ।ਜਾਣਕਾਰੀ ਅਨੁਸਾਰ ਨਰਿੰਦਰ ਕੌਰ ਦੇ ਪਹਿਲੇ ਪਤੀ ਬਲਜਿੰਰਦ ਸਿੰਘ ਦੀ ਮੌਤ ਹੋ ਜਾਣ ਦੇ ਬਾਅਦ ਉਸਦੇ ਸਿਮਰਦੀਪ ਸਿੰਘ ਨਾਮਕ ਵਿਅਕਤੀ ਨਾਲ ਨਜ਼ਾਇਜ਼ ਸਬੰਧ ਬਣ ਗਏ ਸਨ ਅਤੇ ਦੋਹੇਂ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸਨ।ਦੂਜੇ ਪਾਸੇ ਸੁਖ਼ਬੀਰ ਸਿੰਘ ਆਪਣੀ ਮਾਂ ਦੇ ਇਨ੍ਹਾਂ ਨਜਾਇਜ਼ ਸਬੰਧਾਂ ਤੇ ਇਤਰਾਜ ਕਰਦਾ ਸੀ,ਜਿਸਦੇ ਚਲਦਿਆਂ ਉਸਦਾ ਅਕਸਰ ਹੀ ਆਪਣੀ ਮਾਂ ਨਾਲ ਝਗੜਾ ਵੀ ਹੁੰਦਾ ਰਹਿੰਦਾ ਸੀ।ਜਿਸ ਦੌਰਾਨ 19 ਅਤੇ 20 ਅਗਸਤ ਦੀ ਦਰਮਿਆਨੀ ਰਾਤ ਨਰਿੰਦਰ ਕੌਰ ਨੇ ਆਪਣੇ ਆਸ਼ਕ ਮਿਰਦੀਪ ਸਿੰਘ ਨਾਲ ਮਿਲ ਕੇ ਸੁੱਤੇ ਪਏ ਸੁਖ਼ਵੀਰ ਸਿੰਘ ਦਾ ਸਿਰਹਾਣੇ ਨਾਲ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਉਸਦੀ ਲਾਸ਼ ਨੂੰ ਖੁਰਦ ਬੁਰਦ ਦੀ ਨੀਅਤ ਨਾਲ ਉਸਦਾ ਸੰਸਕਾਰ ਵੀ ਕਰ ਦਿੱਤਾ।

-PTCNews

Related Post