ਅਵਾਰਾ ਕੁੱਤਿਆਂ ਦਾ ਖੌਫ਼, 2 ਸਾਲਾਂ ਮਾਸੂਮ ਬੱਚੀ ਨੂੰ ਨੋਚ ਨੋਚ ਮਾਰਿਆ

By  Jashan A January 26th 2019 02:50 PM -- Updated: January 26th 2019 04:24 PM

ਅਵਾਰਾ ਕੁੱਤਿਆਂ ਦਾ ਖੌਫ਼, 2 ਸਾਲਾਂ ਮਾਸੂਮ ਬੱਚੀ ਨੂੰ ਨੋਚ ਨੋਚ ਮਾਰਿਆ।

ਕਾਲਾਂਵਾਲੀ: ਪੰਜਾਬ ਤੇ ਹਰਿਆਣਾ ਦੀ ਹੱਦ 'ਤੇ ਸਥਿਤ ਕਾਲਾਂਵਾਲੀ ਦੇ ਪਿੰਡ ਚੱਠਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਪਿੰਡ ਚੱਠਾ 'ਚ ਕੁਝ ਅਵਾਰਾ ਕੁੱਤਿਆਂ ਵੱਲੋਂ ਦੋ ਸਾਲਾਂ ਦੀ ਬੱਚੀ ਨੂੰ ਨੋਚ ਨੋਚ ਕੇ ਮਾਰ ਦਿੱਤਾ।

dog ਅਵਾਰਾ ਕੁੱਤਿਆਂ ਦਾ ਖੌਫ਼, 2 ਸਾਲਾਂ ਮਾਸੂਮ ਬੱਚੀ ਨੂੰ ਨੋਚ ਨੋਚ ਮਾਰਿਆ

ਦੱਸਿਆ ਜਾ ਰਿਹਾ ਹੈ ਕਿ ਹਨ ਘਟਨਾ ਉਸ ਸਮੇਂ ਵਾਪਰੀ ਜਦੋ ਮਾਸੂਮ ਬੱਚੀ ਘਰ ਦੇ ਘਰ ਖੇਡ ਰਹੀ ਸੀ। ਮ੍ਰਿਤਕਾ ਦੀ ਪਹਿਚਾਣ ਅਸ਼ਪ੍ਰੀਤ ਕੌਰ ਵਜੋਂ ਹੋਈ ਹੈ।

ਘਰ ਦੇ ਬਾਹਰ ਖੇਡ ਰਹੀ ਬੱਚੀ ਕਾਫ਼ੀ ਦੇਰ ਤੱਕ ਨਜ਼ਰ ਨਾ ਆਈ ਤਾਂ ਔਰਤਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਕੁਝ ਦੂਰੀ 'ਤੇ ਦੇਖਿਆ ਕਿ ਖੇਤਾਂ ਵਿੱਚ ਅਵਾਰਾ ਕੁੱਤੇ ਬੱਚੀ ਨੂੰ ਨੋਚ ਰਹੇ ਸਨ। ਉਨ੍ਹਾਂ ਬੜੀ ਮੁਸ਼ਕਿਲ ਨਾਲ ਬੱਚੀ ਨੂੰ ਕੁੱਤਿਆਂ ਤੋਂ ਛੁਡਵਾਇਆ ਗਿਆ ਪਰ ਉਦੋਂ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ।

dog ਅਵਾਰਾ ਕੁੱਤਿਆਂ ਦਾ ਖੌਫ਼, 2 ਸਾਲਾਂ ਮਾਸੂਮ ਬੱਚੀ ਨੂੰ ਨੋਚ ਨੋਚ ਮਾਰਿਆ

ਬੱਚੀ ਦੀ ਦੇਹ ਦੀ ਹਾਲਤ ਕਾਫੀ ਖ਼ਰਾਬ ਹੋਣ ਅਤੇ ਪ੍ਰਸ਼ਾਸਨ ਵੱਲੋਂ ਕੁੱਤਿਆਂ ਨੂੰ ਕਾਬੂ ਨਾ ਕਰਨ ਦੇ ਰੋਸ ਵਜੋਂ ਪਰਿਵਾਰ ਨੇ ਬਗ਼ੈਰ ਪੋਸਟ ਮਾਰਟਮ ਕਰਵਾਏ ਲਾਸ਼ ਨੂੰ ਦਫਨਾ ਦਿੱਤਾ।ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

-PTC News

Related Post