ਫਾਈਨਲ ਖਤਮ ਹੁੰਦਿਆਂ ਭਾਵੁਕ ਹੋਇਆ ਕਮਲਪ੍ਰੀਤ ਦਾ ਪਰਿਵਾਰ, ਕਹੀ ਇਹ ਵੱਡੀ ਗੱਲ

By  Jashan A August 2nd 2021 08:33 PM

ਸ੍ਰੀ ਮੁਕਤਸਰ ਸਾਹਿਬ: ਟੋਕੀਓ ਓਲੰਪਿਕ ਦਾ ਰੋਮਾਂਚ ਜਾਰੀ ਹੈ, ਪਰ ਭਾਰਤ ਨੂੰ ਇਸ ਵਾਰ ਵੀ ਨਿਰਾਸ਼ਾ ਝੱਲਣੀ ਪੈ ਰਹੀ ਹੈ। ਅੱਜ ਡਿਸਕਸ ਥ੍ਰੋਅ ਦੇ ਫਾਈਨਲ ਮੁਕਾਬਲੇ ’ਚ ਪੰਜਾਬ ਦੀ ਧੀ ਕਮਲਪ੍ਰੀਤ ਨੇ ਪ੍ਰਦਰਸ਼ਨ ਕੀਤਾ, ਪਰ ਉਹ ਇਤਿਹਾਸ ਨਾ ਰਚ ਸਕੀ ਤੇ ਉਸ ਨੂੰ ਛੇਵੇਂ ਸਥਾਨ 'ਤੇ ਰਹਿ ਕੇ ਸੰਤੁਸ਼ਟ ਹੋਣਾ ਪਿਆ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਬਰਵਾਲਾ ਦੀ ਧੀ ਕਮਲਪ੍ਰੀਤ ਕੌਰ 'ਤੇ ਜਿਥੇ ਮਾਤਾ ਪਿਤਾ ਨੂੰ ਮਾਣ ਹੈ, ਉਥੇ ਦੇਸ਼ ਦੇ ਲੋਕ ਵੀ ਉਸ ਖੇਡ ਨੂੰ ਸਲਾਮ ਕਰ ਰਹੇ ਹਨ। ਫਾਈਨਲ ਖਤਮ ਹੁੰਦਿਆਂ ਹੀ ਕਮਲਪ੍ਰੀਤ ਦੀ ਮਾਤਾ ਰਜਿੰਦਰ ਕੌਰ ਭਾਵੁਕ ਹੋ ਗਏ।

ਹੋਰ ਪੜ੍ਹੋ: ਡਿਸਕਸ ਥ੍ਰੋਅ ‘ਚ ਭਾਰਤ ਨੂੰ ਮਿਲੀ ਨਿਰਾਸ਼ਾ, ਛੇਵੇਂ ਸਥਾਨ ‘ਤੇ ਰਹੀ ਕਮਲਪ੍ਰੀਤ ਕੌਰ

ਪਿਤਾ ਕੁਲਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਮਲਪ੍ਰੀਤ ਨੇ ਬਹੁਤ ਸਖਤ ਮਿਹਨਤ ਕੀਤੀ। ਉਹ ਬੀਤੇ ਦੋ ਦਿਨ ਤੋਂ ਨਰਵਸ ਵੀ ਸੀ ਅਤੇ ਬਾਰਿਸ਼ ਨੇ ਵੀ ਰੁਕਾਵਟ ਖੜ੍ਹੀ ਕੀਤੀ, ਜਿਸ ਕਾਰਨ ਕਮਲਪ੍ਰੀਤ ਕੌਰ ਆਪਣਾ ਬੈਸਟ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਉਹ ਇਸੇ ਤਰ੍ਹਾਂ ਹੀ ਮਿਹਨਤ ਕਰਦੀ ਰਹੇਗੀ, ਭਾਵੇਂ ਉਹ ਤਮਗਾ ਨਹੀਂ ਲਿਆ ਸਕੀ ਪਰ ਪਹਿਲੀ ਵਾਰ ਓਲੰਪਿਕ ’ਚ ਜਾ ਕੇ ਛੇਵੇਂ ਸਥਾਨ ’ਤੇ ਰਹਿਣਾ ਵੀ ਪ੍ਰਾਪਤੀ ਹੈ।

ਜ਼ਿਕਰ ਏ ਖਾਸ ਹੈ ਕਿ ਡਿਸਕਸ ਥ੍ਰੋਅ ਦੇ ਫਾਈਨਲ ਮੁਕਾਬਲੇ 'ਚ ਪਹਿਲੇ ਸਥਾਨ ’ਤੇ ਯੂਨਾਈਟਿਡ ਸਟੇਟ ਦੀ ਵੀ. ਆਲਮਨ ਨੇ 68.98 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ, ਜਿਸ ਦੌਰਾਨ ਉਸ ਨੂੰ ਗੋਲਡ ਮੈਡਲ ਮਿਲਿਆ ਹੈ। ਇਸ ਤੋਂ ਇਲਾਵਾ ਜਰਮਨੀ ਦੇ ਹਿੱਸੇ ਸਿਲਵਰ ਅਤੇ ਕਿਊਬਾ ਦੀ ਖਿਡਾਰਨ ਦੇ ਬ੍ਰਾਂਜ਼ ਮੈਡਲ ਜਿੱਤਿਆ ਹੈ।

-PTC News

Related Post