ਕੰਗਨਾ ਰਣੌਤ ਬਣੀ ਯੂਪੀ ਸਰਕਾਰ ਦੀ ODOP ਯੋਜਨਾ ਦੀ ਬ੍ਰਾਂਡ ਅੰਬੈਸਡਰ , CM ਯੋਗੀ ਨੇ ਕੀਤੀ ਮੁਲਾਕਾਤ

By  Shanker Badra October 2nd 2021 01:17 PM

ਯੂਪੀ : ਉੱਤਰ ਪ੍ਰਦੇਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਅਭਿਨੇਤਰੀ ਕੰਗਨਾ ਰਣੌਤ ਨੂੰ ਆਪਣੇ ਅਭਿਲਾਸ਼ੀ 'ਇੱਕ ਜ਼ਿਲ੍ਹਾ ਇੱਕ ਪ੍ਰੋਡਕਟ' ਪ੍ਰੋਗਰਾਮ ਦੀ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਅਦਾਕਾਰ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਉਨ੍ਹਾਂ ਦੇ ਸਰਕਾਰੀ ਨਿਵਾਸ 'ਤੇ ਵਿਸ਼ੇਸ਼ ਮੁਲਾਕਾਤ ਵੀ ਕੀਤੀ ਹੈ।

ਕੰਗਨਾ ਰਣੌਤ ਬਣੀ ਯੂਪੀ ਸਰਕਾਰ ਦੀ ODOP ਯੋਜਨਾ ਦੀ ਬ੍ਰਾਂਡ ਅੰਬੈਸਡਰ , CM ਯੋਗੀ ਨੇ ਕੀਤੀ ਮੁਲਾਕਾਤ

ਯੂਪੀ ਸਰਕਾਰ ਨੇ ਰਾਜ ਦੇ 75 ਜ਼ਿਲ੍ਹਿਆਂ ਵਿੱਚ ਉਤਪਾਦ-ਵਿਸ਼ੇਸ਼ ਰਵਾਇਤੀ ਉਦਯੋਗਿਕ ਕੇਂਦਰ ਬਣਾਉਣ ਦੇ ਉਦੇਸ਼ ਨਾਲ ਇੱਕ ਜ਼ਿਲ੍ਹਾ-ਇੱਕ ਉਤਪਾਦ (ODOP) ਪ੍ਰੋਗਰਾਮ ਸ਼ੁਰੂ ਕੀਤਾ ਹੈ।

ਕੰਗਨਾ ਰਣੌਤ ਬਣੀ ਯੂਪੀ ਸਰਕਾਰ ਦੀ ODOP ਯੋਜਨਾ ਦੀ ਬ੍ਰਾਂਡ ਅੰਬੈਸਡਰ , CM ਯੋਗੀ ਨੇ ਕੀਤੀ ਮੁਲਾਕਾਤ

ਇੱਕ ਟਵੀਟ ਵਿੱਚ ਵਧੀਕ ਮੁੱਖ ਸਕੱਤਰ (ਸੂਚਨਾ) ਨਵਨੀਤ ਸਹਿਗਲ ਨੇ ਕਿਹਾ, "ਮਸ਼ਹੂਰ ਅਭਿਨੇਤਰੀ ਕੰਗਨਾ ਰਣੌਤ ਦੀ ਯੂਪੀ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਹੋਈ ਹੈ। ਜਿਨ੍ਹਾਂ ਨੇ ਉਨ੍ਹਾਂ ਨੂੰ ਓਡੀਓਪੀ ਉਤਪਾਦ (ODOP) ਭੇਟ ਕੀਤੇ। ਉਨ੍ਹਾਂ ਕਿਹਾ ਕਿ ਕੰਗਨਾ ODOP ਲਈ ਸਾਡੇ ਬ੍ਰਾਂਡ ਅੰਬੈਸਡਰ ਹੋਣਗੇ।

ਕੰਗਨਾ ਰਣੌਤ ਬਣੀ ਯੂਪੀ ਸਰਕਾਰ ਦੀ ODOP ਯੋਜਨਾ ਦੀ ਬ੍ਰਾਂਡ ਅੰਬੈਸਡਰ , CM ਯੋਗੀ ਨੇ ਕੀਤੀ ਮੁਲਾਕਾਤ

ਇਸ ਦੌਰਾਨ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਅਭਿਨੇਤਰੀ ਕੰਗਨਾ ਨੇ ਮੀਟਿੰਗ ਦੌਰਾਨ ਮੁੱਖ ਮੰਤਰੀ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਹੈ। ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਦਰਸ਼ਨ ਕਰਨ ਦੀ ਬੇਨਤੀ ਵੀ ਕੀਤੀ।

-PTCNews

Related Post