4 ਕਤਲ ਕਰਨ ਵਾਲੇ ਦੋਸ਼ੀ ਨੂੰ ਕਪੂਰਥਲਾ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ

By  Jashan A March 1st 2020 06:49 PM

ਕਪੂਰਥਲਾ: ਕਪੂਰਥਲਾ ਅਦਾਲਤ ਨੇ ਕਤਲ ਮਾਮਲੇ 'ਚ ਦੋਸ਼ੀ ਬਲਜਿੰਦਰ ਕੁਮਾਰ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਦਰਅਸਲ, ਦੋਸ਼ੀ ਬਲਜਿੰਦਰ ਸਿੰਘ ਨੇ ਸਾਲ 2013 'ਚ 4 ਕਤਲ ਕੀਤੇ ਸਨ।ਉਸ ਨੇ ਆਪਣੀ ਪਤਨੀ, 2 ਬੱਚਿਆਂ ਅਤੇ ਸਾਲੀ ਨੂੰ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਮਾਮਲੇ 'ਚ ਅੱਜ ਅਦਾਲਤ ਨੇ ਸੁਣਵਾਈ ਕਰਦਿਆਂ ਸੱਤ ਸਾਲ ਬਾਅਦ ਦੋਸ਼ੀ ਬਲਜਿੰਦਰ ਕੁਮਾਰ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ।

-PTC News

Related Post