ਕਪੂਰਥਲਾ: ਫੱਤੂਢੀਂਗਾ ਦੇ ਪੁਲਿਸ ਥਾਣੇ ’ਚ ਅਚਾਨਕ ਗੋਲੀ ਚੱਲਣ ਕਾਰਨ ਮੁਨਸ਼ੀ ਦੀ ਮੌਤ

By  Shanker Badra February 24th 2020 03:19 PM

ਕਪੂਰਥਲਾ: ਫੱਤੂਢੀਂਗਾ ਦੇ ਪੁਲਿਸ ਥਾਣੇ ’ਚ ਅਚਾਨਕ ਗੋਲੀ ਚੱਲਣ ਕਾਰਨ ਮੁਨਸ਼ੀ ਦੀ ਮੌਤ:ਕਪੂਰਥਲਾ : ਕਪੂਰਥਲਾ ਜ਼ਿਲ੍ਹੇ ਦੇ ਫੱਤੂਢੀਂਗਾ ਦੇ ਪੁਲਿਸ ਥਾਣੇ ’ਚ ਅੱਜ ਸਵੇਰੇ ਗੋਲੀ ਚੱਲਣ ਕਾਰਨ ਮੁਨਸ਼ੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ।ਸੁਖਵਿੰਦਰ ਸਿੰਘ ਕਪੂਰਥਲਾ ਦਾ ਵਾਸੀ ਸੀ।

Kapurthala Village Fattudhinga police station Munshi Death due to Shoot ਕਪੂਰਥਲਾ: ਫੱਤੂਢੀਂਗਾ ਦੇ ਪੁਲਿਸ ਥਾਣੇ ’ਚ ਅਚਾਨਕ ਗੋਲੀ ਚੱਲਣ ਕਾਰਨ ਮੁਨਸ਼ੀ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ 9:30 ਵਜੇ ਵਾਪਰਿਆ, ਜਦੋਂ ਪੁਲਿਸ ਥਾਣੇ ’ਚ ਮੁਨਸ਼ੀਸੁਖਵਿੰਦਰ ਸਿੰਘ ਆਪਣੀ ਸਰਵਿਸ ਰਾਈਫ਼ਲ ਸਾਫ਼ ਕਰ ਰਿਹਾ ਸੀ। ਮ੍ਰਿਤਕ ਸੁਖਵਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਅਤੇ ਇਸ ਮਾਮਲੇ ਦੀਪੁਲਿਸ ਅਧਿਕਾਰੀ ਜਾਂਚ ਕਰ ਰਹੇ ਹਨ।

Kapurthala Village Fattudhinga police station Munshi Death due to Shoot ਕਪੂਰਥਲਾ: ਫੱਤੂਢੀਂਗਾ ਦੇ ਪੁਲਿਸ ਥਾਣੇ ’ਚ ਅਚਾਨਕ ਗੋਲੀ ਚੱਲਣ ਕਾਰਨ ਮੁਨਸ਼ੀ ਦੀ ਮੌਤ

ਇਸ ਦੌਰਾਨ ਫੱਤੂਢੀਂਗਾ ਥਾਣੇ ਦੇ ਐੱਸਐੱਚਓ ਚੰਨਣ ਸਿੰਘ ਨੇ ਦੱਸਿਆ ਕਿ ਮੁਨਸ਼ੀ ਆਪਣੀ ਸਰਵਿਸ ਰਾਈਫ਼ਲ ਸਾਫ਼ਕਰ ਰਿਹਾ ਸੀ ,ਇਸ ਦੌਰਾਨ ਅਚਾਨਕ ਗੋਲੀ ਚੱਲ ਗਈ। ਜਿਸ ਤੋਂ ਬਾਅਦਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਂਦਾ ਗਿਆ ਪਰ ਉਸ ਨੇ ਦਮ ਤੋੜ ਦਿੱਤਾ ਹੈ।

-PTCNews

Related Post