ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦੇ ਦੀਵਾਨੇ ਪ੍ਰਵਾਸੀ ਮਜ਼ਦੂਰ , ਝੋਨਾ ਛੱਡ ਜਾਣਗੇ ਫ਼ਿਲਮ ਦੇਖਣ , ਦੇਖੋ ਵੀਡੀਓ

By  Shanker Badra June 19th 2019 02:33 PM -- Updated: June 19th 2019 02:41 PM

ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦੇ ਦੀਵਾਨੇ ਪ੍ਰਵਾਸੀ ਮਜ਼ਦੂਰ , ਝੋਨਾ ਛੱਡ ਜਾਣਗੇ ਫ਼ਿਲਮ ਦੇਖਣ , ਦੇਖੋ ਵੀਡੀਓ:ਚੰਡੀਗੜ੍ਹ : ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਫਿਲਮਾਂ ਨੇ ਫਿਲਮੀ ਦੁਨੀਆਂ ਵਿਚ ਅਜਿਹਾ ਤਹਿਲਕਾ ਮਚਾਇਆ ਹੈ ਕਿ ਦਰਸ਼ਕਾਂ ਨੂੰ ਪੰਜਾਬੀ ਫਿਲਮਾਂ ਦੀ ਹਿੰਦੀ ਫਿਲਮਾਂ ਤੋਂ ਵੀ ਵੱਧ ਉਤਸੁਕਤਾ ਰਹਿੰਦੀ ਹੈ।ਪੰਜਾਬ ਵਿੱਚ ਮੁੜ ਪੰਜਾਬੀ ਫਿਲਮਾਂ ਕਾਫੀ ਲੋਕਪ੍ਰਿਯ ਹੋ ਰਹੀਆਂ ਹਨ। ਅੱਜ ਦੇ ਦੌਰ ਵਿਚ ਪੰਜਾਬੀ ਫਿਲਮਾਂ ਦਾ ਕਾਰੋਬਾਰ ਕਰੋੜਾਂ ਤੱਕ ਪਹੁੰਚ ਗਿਆ, ਜਿਸ ਨਾਲ ਪੰਜਾਬੀ ਥੀਏਟਰ ਨੇ ਪੂਰੇ ਸੰਸਾਰ ਵਿਚ ਆਪਣੀ ਸਰਦਾਰੀ ਕਾਇਮ ਕਰ ਲਈ ਹੈ, ਉਥੇ ਹੀ ਕਈ ਹਿੰਦੀ ਫਿਲਮਾਂ ਦੀ ਕਮਾਈ ਵਿਚ ਪੰਜਾਬੀ ਫਿਲਮਾਂ ਨੇ ਪਛਾੜ ਦਿੱਤਾ ਹੈ।

Karamjit Anmol Film 'Mindo Taseeldarni' Crazy migrant workers ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦੇ ਦੀਵਾਨੇ ਪ੍ਰਵਾਸੀ ਮਜ਼ਦੂਰ , ਝੋਨਾ ਛੱਡ ਜਾਣਗੇ ਫ਼ਿਲਮ ਦੇਖਣ , ਦੇਖੋ ਵੀਡੀਓ

ਪਾਲੀਵੁਡ ਇੰਡਸਟਰੀ 'ਚ ਲਗਾਤਾਰ ਫਿਲਮਾਂ ਦਾ ਰੁਝੇਵਾਂ ਵੱਧਦਾ ਜਾ ਰਿਹਾ ਹੈ।ਪੰਜਾਬੀ ਫ਼ਿਲਮਾਂ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਅਦਾਕਾਰ ਕਰਮਜੀਤ ਅਨਮੋਲ ਦੀ ਆਉਣ ਵਾਲੀ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਫਿਲਮ ਨੂੰ ਲੈ ਕੇ ਜਿਥੇ ਦਰਸ਼ਕ ਕਾਫੀ ਉਤਸ਼ਾਹਿਤ ਹਨ ,ਓਥੇ ਹੀ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰ ਵੀ ਇਸ ਫ਼ਿਲਮ ਦੇ ਦੀਵਾਨੇ ਹੋ ਗਏ ਹਨ।ਉਹ ਝੋਨਾ ਛੱਡ ਕੇ ਫਿਲਮ 'ਮਿੰਦੋ ਤਸੀਲਦਾਰਨੀ' ਦੇਖਣ ਜਾਣਗੇ।

Karamjit Anmol Film 'Mindo Taseeldarni' Crazy migrant workers ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦੇ ਦੀਵਾਨੇ ਪ੍ਰਵਾਸੀ ਮਜ਼ਦੂਰ , ਝੋਨਾ ਛੱਡ ਜਾਣਗੇ ਫ਼ਿਲਮ ਦੇਖਣ , ਦੇਖੋ ਵੀਡੀਓ

ਇਸ ਦੌਰਾਨ ਕਰਮਜੀਤ ਅਨਮੋਲ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।ਜਿਸ 'ਚ ਇੱਕ ਵਿਅਕਤੀ ਖੇਤ 'ਚ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਪੰਜ ਕਿਲ੍ਹੇ ਹੋਰ ਝੋਨਾ ਲਗਾਉਣ ਲਈ ਕਹਿੰਦਾ ਹੈ ਪਰ ਪ੍ਰਵਾਸੀ ਮਜ਼ਦੂਰ ਸਾਫ਼ ਜਵਾਬ ਦੇ ਦਿੰਦੇ ਹਨ ਕਿ ਅਸੀਂ 28 ਤਰੀਕ ਨੂੰ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦੇਖਣ ਜਾ ਰਹੇ ਹਾਂ।ਇਸ ਤੋਂ ਬਾਅਦ ਵਿਅਕਤੀ ਕਹਿੰਦਾ ਹੈ ਚੱਲੋ ਤੁਸੀਂ ਫਿਲਮ ਦੇਖ ਲੈਣਾ , ਜ਼ੀਰੀ ਅਸੀਂ ਖੁਦ ਹੀ ਲਾ ਲਵਾਂਗੇ।

Karamjit Anmol Film 'Mindo Taseeldarni' Crazy migrant workers ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦੇ ਦੀਵਾਨੇ ਪ੍ਰਵਾਸੀ ਮਜ਼ਦੂਰ , ਝੋਨਾ ਛੱਡ ਜਾਣਗੇ ਫ਼ਿਲਮ ਦੇਖਣ , ਦੇਖੋ ਵੀਡੀਓ

ਜ਼ਿਕਰਯੋਗ ਹੈ ਕਿ ਕਰਮਜੀਤ ਅਨਮੋਲ ਦੀ ਨਵੀਂ ਫ਼ਿਲਮ 'ਮਿੰਦੋ ਤਸੀਲਦਾਰਨੀ' 28 ਜੂਨ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਸ ਫਿਲਮ ਦਾ ਟਰੇਲਰ ਰਿਲੀਜ਼ ਹੁੰਦਿਆ ਜਿਥੇ ਯੂਟਿਊਬ 'ਤੇ ਟਰੈਂਡ ਕਰ ਰਿਹਾ ਸੀ ਉਥੇ ਹੀ ਹੁਣ ਤੱਕ ਫਿਲਮ ਦੇ ਟਰੇਲਰ ਨੂੰ 4 ਮਿਲੀਅਨ ਤੋਂ ਵੱਧ ਵਾਰ ਦੇਖਿਆ ਚੁੱਕਾ ਹੈ।ਇਸ ਫਿਲਮ ਦੇ ਟਰੇਲਰ 'ਚ ਜਿੱਥੇ ਕਰਮਜੀਤ ਅਨਮੋਲ ਤੇ ਕਵਿਤਾ ਕੌਸ਼ਿਕ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।ਉਥੇ ਹੀ ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਦਾ ਪਿਆਰ ਵੀ ਦੇਖਣ ਮਿਲ ਰਿਹਾ ਹੈ, ਜੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।ਦੱਸਣਯੋਗ ਹੈ ਕਿ 'ਮਿੰਦੋ ਤਸੀਲਦਾਰਨੀ' ਫਿਲਮ ਨੂੰ ਅਵਤਾਰ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ।ਇਸ ਫਿਲਮ ਦੇ ਪ੍ਰੋਡਿਊਸਰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਹਨ, ਜੋ ਕਿ ਇਸ ਤੋਂ ਪਹਿਲਾਂ ਹਿੱਟ ਫਿਲਮ 'ਲਾਵਾਂ ਫੇਰੇ' ਪ੍ਰੋਡਿਊਸ ਕਰ ਚੁੱਕੇ ਹਨ।

-PTCNews

Related Post