ਕਰਨ ਜੌਹਰ ਦੇ ਬੱਚਿਆਂ ਨਾਲ ਖੇਡਦਿਆਂ ਤੈਮੂਰ ਦੀ ਵੀਡੀਓ ਹੋਈ ਵਾਇਰਲ

By  Joshi July 23rd 2018 11:20 AM

karan johar kids playing with taimur khan: ਫੇਸਬੁੱਕ ਤੋਂ ਬਾਅਦ ਇੰਸਟਾਗ੍ਰਾਮ ਤੇ ਲੋਕਾਂ ਦੀ ਆਮਦ ਜ਼ਿਆਦਾ ਹੋ ਰਹੀ ਹੈ ਅੱਜਕੱਲ! ਜਿੱਥੇ ਆਪਣੇ ਨਿੱਜੀ ਪਲਾਂ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕਰਨ ਦੀ ਗੱਲ ਆਉਂਦੀ ਹੈ ਉੱਥੇ ਟੀਵੀ ਕਲਾਕਾਰ ਤੇ ਫਿਲਮ ਜਗਤ ਦੀ ਦੁਨੀਆ ਦੀਆਂ ਹਸਤੀਆਂ ਨੂੰ ਲੋਕ ਜਿਆਦਾ ਫਾਲੋਅ ਕਰਦੇ ਹਨ ।

ਹਾਲ ਹੀ ਵਿੱਚ ਫਿਲਮ ਨਿਰਮਾਤਾ ਕਰਨ ਜੌਹਰ ਵੱਲੋਂ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤੀ ਗਈ ਹੈ। ਇਸ ਵੀਡਿਓ ਵਿੱਚ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦੇ ਪੁੱਤਰ ਤੈਮੂਰ ਅਲੀ ਖਾਨ ਕਰਨ ਜੌਹਰ ਦੇ ਗੋਦ ਲਏ ਜੁੜਵਾ ਬੱਚੇ ਯਸ਼ ਜੌਹਰ ਅਤੇ ਜੂਹੀ ਜੌਹਰ ਖੇਡਦੇ ਦਿਖਾਈ ਦੇ ਰਹੇ ਹਨ ।ਮਸਤੀ ਦੇ ਮੂਡ ਵਿੱਚ ਇਹ ਤਿੰਨੋ ਬੱਚੇ ਅੱਗੇ ਵੀ ਕਈ ਵਾਰ ਇੰਝ ਹੀ ਇਕੱਠੇ ਦੇਖੇ ਗਏ ਹਨ । ਕਰਨ ਜੌਹਰ ਨੇ ਇੰਨ੍ਹਾਂ ਦੀ ਖੇਡ ਨੂੰ ਪਲੇ ਗੇਮ ਆਖ ਕੇ ਸੰਬੋਧਨ ਕੀਤਾ ਹੈ।

ਇਸ ਵੀਡਿਓ ਨੂੰ ਕਰਨ ਨੇ ਖੁਦ ਬਣਾਇਆ ਹੈ । ਵੀਡਿਓ ਵਿੱਚ ਕਰੀਨਾ ਕਪੂਰ ਵੀ ਦਿਖਾਈ ਦੇ ਰਹੀ ਹੈ।

ਜ਼ਿਕਰਯੋਗ ਹੈ ਕਿ ਕਰਨ ਦੁਆਰਾ ਆਪਣੇ ਬੱਚਿਆਂ ਦੀ ਤਸਵੀਰਾਂ ਨੂੰ ਅਕਸਰ ਹੀ ਇੰਸਟਾਗ੍ਰਾਮ 'ਤੇ ਦੇਖਿਆ ਗਿਆ ਹੈ।

ਵੀਡਿਓ ਵਿੱਚ ਬੱਚਿਆਂ ਦੀ ਮਾਸੂਮੀਅਤ ਅਤੇ ਕਿਊਟਨੈੱਸ ਝਲਕਦੀ ਹੈ ,ਜਿਸ ਕਾਰਨ ਇਹ ਵੀਡਿਓ ਬਹੁਤ ਵਾਇਰਲ ਹੋ ਰਹੀ ਹੈ।

ਕਿਉਂ ਨਾ ਹੋਵੇ ਵਾਇਰਲ ਇਹ ਵੀਡਿਓ, ਕਰਨ ਕਰੀਨਾ ਸੈਫ ਦੇ ਬੱਚੇ ਹਨ ਬਹੁਤ ਹੀ ਕਿਊਟ ਤੇ ਮਾਸੂਮ!

—PTC News

Related Post