ਕਰਨ ਸੇਖੋਂ ਬੌਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ

By  Joshi January 15th 2018 08:09 PM

Karan Sekhon elected Sr. vice president of bowling federation of India

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕਰਨ ਸੇਖੋਂ ਬੌਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ।

ਇੱਕ ਬੁਲਾਰੇ ਅਨੁਸਾਰ ਫੈਡਰੇਸ਼ਨ ਦੇ ਅਹੁਦੇਦਾਰਾਂ ਦੀ ਚੋਣ ਐਤਵਾਰ ਨੂੰ ਨਵੀਂ ਦਿੱਲੀ ਦੇ ਮਹਿਰੌਲੀ ਵਿਚ ਹੋਈ।

Karan Sekhon elected Sr. vice president of bowling federation of India: ਪੰਜਾਬ ਬੌਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੇਖੋਂ ਤੋਂ ਇਲਾਵਾ ਨਵੇਂ ਚੁਣੇ ਅਹੁਦੇਦਾਰਾਂ ਵਿਚ ਪ੍ਰਧਾਨ ਡਾ. ਡੀ.ਆਰ.ਸੈਣੀ (ਦਿੱÑਥ), ਮੀਤ ਪ੍ਰਧਾਨ ਰਵੀ ਬੈਂਗਾਨੀ (ਪੱਛਮੀ ਬੰਗਾਲ), ਸਕੱਤਰ ਜਨਰਲ ਲੋਕਇੰਦਰ ਸਿੰਘ (ਹਿਮਾਚਲ ਪ੍ਰਦੇਸ਼), ਜੁਆਇੰਟ ਸਕੱਤਰ ਐਮ.ਕੇ. ਪਾਠਕ (ਝਾਰਖੰਡ) ਅਤੇ ਨਾਬੋ ਬਾਸੂਮਤਰਾਇ (ਆਸਾਮ) ਸ਼ਾਮਲ ਹਨ।

ਸ੍ਰੀ ਕੇ.ਬੀ.ਐਸ ਰਾਠੀ (ਦਿੱਲੀ) ਫੈਡਰੇਸ਼ਨ ਦੇ ਨਵੇਂ ਖਜ਼ਾਨਚੀ ਹਨ ਜਦਕਿ ਪਡੀ ਰੀਕੋ (ਅਰੁਣਾਚਲ ਪ੍ਰਦੇਸ਼), ਕੌਸ਼ਲ (ਉੱਤਰਾਖੰਡ), ਡਾ. ਅੰਜੂ ਲੂਥਰਾ (ਦਿੱਲੀ), ਕਮਲ ਸ਼ਰਮਾ (ਰਾਜਸਥਾਨ), ਸੁਨੈਨਾ ਕੁਮਾਰੀ (ਪੰਜਾਬ) ਅਤੇ ਅਨੁਮੀਤ ਸੋਢੀ (ਚੰਡੀਗੜ•) ਮੈਂਬਰ ਹਨ। ਮਿਸ ਪਿੰਕੀ ਐਥਲੀਟ ਕਮਿਸ਼ਨ ਦੇ ਅਹੁਦੇਦਾਰ ਵਜੋਂ ਚੁਣੇ ਗਏ।

—PTC News

Related Post