ਕਰੀਨਾ ਕਪੂਰ ਦੇ ਲਾਡਲੇ ਤੈਮੂਰ ਸੈਫ ਅਲੀ ਖਾਨ ਦੀ ਜਾਇਦਾਦ ਦੇ ਵਾਰਿਸ ਨਹੀਂ ਬਣ ਸਕਣਗੇ ,ਜਾਣੋ ਕਿਉਂ

By  Shanker Badra August 17th 2018 10:35 AM -- Updated: August 17th 2018 12:30 PM

ਕਰੀਨਾ ਕਪੂਰ ਦੇ ਲਾਡਲੇ ਤੈਮੂਰ ਸੈਫ ਅਲੀ ਖਾਨ ਦੀ ਜਾਇਦਾਦ ਦੇ ਵਾਰਿਸ ਨਹੀਂ ਬਣ ਸਕਣਗੇ ,ਜਾਣੋ ਕਿਉਂ:ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੇ ਵੀਰਵਾਰ ਨੂੰ ਆਪਣਾ ਜਨਮ ਦਿਨ ਮਨਾਇਆ ਹੈ।ਜਾਣਕਾਰੀ ਲਈ ਦੱਸ ਦੇਈਏ ਕਿ ਸੈਫ ਅਲੀ ਖ਼ਾਨ 48 ਸਾਲ ਦੇ ਹੋ ਗਏ ਹਨ। kareena-kapoor-son-taimur-propertyਇਸ ਮੌਕੇ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਸੈਫ ਅਲੀ ਖਾਨ ਕਰੀਬ 5000 ਕਰੋੜ ਦੀ ਜਾਇਦਾਦ ਦੇ ਮਾਲਕ ਹਨ ਪਰ ਸੈਫ ਆਪਣੇ ਬੇਟੇ ਤੈਮੂਰ ਅਲੀ ਖਾਨ ਨੂੰ ਆਪਣੀ ਇਸ ਜਾਇਦਾਦ ਦਾ ਵਾਰਿਸ ਨਹੀਂ ਬਣਾ ਸਕਦੇ।kareena-kapoor-son-taimur-propertyਦੱਸਿਆ ਜਾਂਦਾ ਹੈ ਕਿ ਸੈਫ ਅਲੀ ਖਾਨ ਦੀ ਇਹ ਜਾਇਦਾਦ ਸ਼ੁਰੂ ਤੋਂ ਹੀ ਬਹੁਤ ਵਿਵਾਦਾਂ ਵਿਚ ਰਹੀ ਹੈ, ਕਿਉਂਕਿ ਸੈਫ ਅਲੀ ਖਾਨ ਦੀ ਇਹ ਜ਼ਮੀਨ ਐਨਿਮੀ ਪ੍ਰਾਪਰਟੀ ਪ੍ਰੋਟੈਕਸ਼ਨ ਐਂਡkareena-kapoor-son-taimur-property ਰਜਿਸਟ੍ਰੇਸ਼ਨ ਐਕਟ ਅਧੀਨ ਆਉਂਦੀ ਹੈ।ਇਕ ਐਕਟ ਮੁਤਾਬਕ ਜੇਕਰ ਕੋਈ ਐਨਿਮੀ ਪ੍ਰਾਪਰਟੀ ਆਪਣੇ ਪੁੱਤਰ ਦੇ ਵਾਰਿਸ ਹੋਣ ਦਾ ਦਾਅਵਾ ਕਰਦਾ ਹੈ ਤਾਂ ਅਜਿਹੇ ਵਿਚ ਉਸ ਨੂੰ ਹਾਈਕੋਰਟ ਜਾਂ ਸੁਪਰੀਮ ਕੋਰਟ ਵਿਚ ਮੁਕੱਦਮਾ ਕਰਨਾ ਹੁੰਦਾ ਹੈ।

-PTCNews

Related Post