ਕਾਰਗਿਲ ਵਿਜੈ ਦਿਵਸ ਮੌਕੇ ਖੇਡ ਹਸਤੀਆਂ ਨੇ ਫੌਜੀ ਵੀਰਾਂ ਦੇ ਜਜ਼ਬੇ ਨੂੰ ਕੀਤਾ ਸਲਾਮ

By  Jashan A July 26th 2019 06:25 PM

ਕਾਰਗਿਲ ਵਿਜੈ ਦਿਵਸ ਮੌਕੇ ਖੇਡ ਹਸਤੀਆਂ ਨੇ ਫੌਜੀ ਵੀਰਾਂ ਦੇ ਜਜ਼ਬੇ ਨੂੰ ਕੀਤਾ ਸਲਾਮ,ਨਵੀਂ ਦਿੱਲੀ: ਕਾਰਗਿਲ ਜੰਗ ਦੀ 20ਵੀਂ ਵਰੇਗੰਢ ਮੌਕੇ ਦੇਸ਼ ਦਾ ਖੇਡ ਜਗਤ ਵੀ ਅੱਜ ਇਸ ਦੀ ਯਾਦ 'ਚ ਜਸ਼ਨ ਮਨਾ ਰਿਹਾ ਹੈ।ਅਲਗ-ਅਲਗ ਖੇਡ ਨਾਲ ਜੁੜੀਆਂ ਕਈ ਹਸਤੀਆਂ ਨੇ ਭਾਰਤੀ ਨੀਮ ਫੌਜੀ ਬਲ ਅਤੇ ਇਸ ਲੜਾਈ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।

ਜ਼ਿਕਰਯੋਗ ਹੈ ਕਿ ਅੱਜ ਤੋਂ 20 ਸਾਲ ਪਹਿਲਾਂ ਕਾਰਗਿਲ 'ਚ ਭਾਰਤੀ ਜਵਾਨਾਂ ਨੇ ਪਾਕਿਸਤਾਨ 'ਤੇ ਜਿੱਤ ਹਾਸਲ ਕੀਤੀ ਸੀ। ਭਾਰਤੀਆਂ ਲਈ 26 ਜੁਲਾਈ ਮਾਣ ਦਾ ਦਿਨ ਹੈ। ਅਜਿਹੇ 'ਚ ਦਰਾਸ, ਕਾਰਗਿਲ 'ਚ ਅੱਜ ਫੌਜ ਦੀ ਬਹਾਦਰੀ ਨੂੰ ਸਲਾਮ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ: ਬਿਹਾਰ 'ਚ ਹੜ੍ਹ ਤੇ ਅਸਮਾਨੀ ਬਿਜਲੀ ਨੇ ਮਚਾਇਆ ਕਹਿਰ, 24 ਘੰਟਿਆਂ 'ਚ ਹੋਈਆਂ 60 ਮੌਤਾਂ

ਵਿਰਾਟ ਤੋਂ ਲੈ ਕੇ ਯੋਗੇਸ਼ਵਰ ਦੱਤ ਤਕ ਕਿਸ ਖਿਡਾਰੀ ਨੇ ਕਿਸ ਅੰਦਾਜ਼ 'ਚ ਇਸ ਬਲੀਦਾਨ ਨੂੰ ਯਾਦ ਕੀਤਾ।

ਵਿਰਾਟ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰ ਲਿਖਿਆ ਹੈ ਕਿ ਅਸੀਂ ਤੁਹਾਡੇ ਲਈ ਬਣਾਏ ਗਏ ਸਾਰੇ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲਾਂਗੇ. ਆਦਰ, ਪਿਆਰ, ਸਲਾਮੀ.

https://twitter.com/imVkohli/status/1154626142202138624?s=20

ਸ਼ਿਖਰ ਧਵਨ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ, ਉਹਨਾਂ ਲਿਖਿਆ ਹੈ ਕਿ "ਮੈਂ ਸਾਡੀ ਭਾਰਤੀ ਸੈਨਾ ਦੇ ਸ਼ਹੀਦਾਂ ਦੁਆਰਾ ਕੀਤੀ ਕੁਰਬਾਨੀ ਨੂੰ ਕਦੇ ਨਹੀਂ ਭੁੱਲਾਂਗਾ, ਉਹ ਕਾਰਗਿਲ ਜੰਗ ਵਿਚ ਦਿਖਾਈ ਗਈ ਹਿੰਮਤ. ਜੈ ਹਿੰਦ! # ਕਰਗਿਲ ਵਿਜੈ ਦਿਵਸ...

https://twitter.com/SDhawan25/status/1154608292963840000?s=20

ਇਸ ਤੋਂ ਇਲਾਵਾ ਭਾਰਤੀ ਟੀਮ ਦੇ ਸਾਬਕਾ ਖਿਡਾਰੀ ਵੀਰੇਂਦਰ ਸਹਿਵਾਗ ਨੇ ਵੀ ਸ਼ਹੀਦਾਂ ਨੂੰ ਸਲਾਮ ਕੀਤੀ ਹੈ।

 

-PTC News

Related Post