ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਤਿੱਬੜੀ ਕੈਂਟ ਦੀਆਂ ਤਸਵੀਰਾਂ ਪਾਕਿਸਤਾਨ ਭੇਜਣ ਵਾਲਾ ਜਾਸੂਸ ਕਾਬੂ

By  Shanker Badra September 20th 2019 07:07 PM -- Updated: September 20th 2019 07:09 PM

ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਤਿੱਬੜੀ ਕੈਂਟ ਦੀਆਂ ਤਸਵੀਰਾਂ ਪਾਕਿਸਤਾਨ ਭੇਜਣ ਵਾਲਾ ਜਾਸੂਸ ਕਾਬੂ:ਗੁਰਦਾਸਪੁਰ : ਗੁਰਦਾਸਪੁਰ 'ਚ ਸਥਿਤ ਤਿੱਬੜੀ ਛਾਉਣੀ ਦੀ ਫ਼ੌਜ ਦੀ ਇਕ ਖ਼ੁਫ਼ੀਆ ਟੀਮ ਨੇ ਬੀਤੇ ਦਿਨੀਂ ਪਾਕਿਸਤਾਨ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਇਕ ਸ਼ੱਕੀ ਜਾਸੂਸ ਨੂੰ ਕਾਬੂ ਕੀਤਾ ਗਿਆ ਸੀ। ਜਿਸ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਇਸ ਫੜੇ ਗਏ ਜਾਸੂਸ ਦੇ ਬਾਰੇ 'ਚ ਜੋ ਸੂਚਨਾ ਮਿਲੀ ਹੈ ਕਿ ਦੋਸ਼ੀ ਤਿੱਬੜੀ ਛਾਉਣੀ ਦੇ ਸਾਹਮਣੇ ਇਲਾਕੇ ਦਾ ਰਹਿਣ ਵਾਲਾ ਹੈ, ਜਿਸ ਦਾ ਨਾਮ ਵਿਪਨ ਸਿੰਘ ਹੈ।

Kartarpur Corridor And Tibetan Kent Pictures sent to Pakistan Arrested ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਤਿੱਬੜੀ ਕੈਂਟ ਦੀਆਂ ਤਸਵੀਰਾਂ ਪਾਕਿਸਤਾਨ ਭੇਜਣ ਵਾਲਾ ਜਾਸੂਸ ਕਾਬੂ

ਸੂਤਰਾਂ ਅਨੁਸਾਰ ਵਿਪਨ ਸਿੰਘ ਨੂੰ ਜੂਨ 2018 ਵਿੱਚ ਪਾਕਿਸਤਾਨ ਤੋਂ ਇੱਕ ਫੋਨ ਆਉਣ ਤੋਂ ਬਾਅਦ ਪਾਕਿਸਤਾਨ ਦੇ ਸੰਪਰਕ ਵਿੱਚ ਆਇਆ ਸੀ। ਉਸ ਨੇ 10 ਲੱਖ ਰੁਪਏ ਲੈ ਕੇ ਪਾਕਿਸਤਾਨ ਵਿੱਚ ਇਕ ਮੋਬਾਈਲ ਨੰਬਰ 'ਤੇ ਕੁਝ ਤਸਵੀਰਾਂ ਭੇਜੀਆਂ ਸਨ ਅਤੇ ਉਥੇ ਗੱਲਬਾਤ ਕਰਨ ਲਈ ਇਕ ਵਾਇਸ ਕਾਲ ਦੀ ਵਰਤੋਂ ਵੀ ਕੀਤੀ ਸੀ। ਪੁੱਛਗਿੱਛ ਦੌਰਾਨ ਜਾਸੂਸ ਨੇ ਦੱਸਿਆ ਕਿ ਜਨਵਰੀ-ਫ਼ਰਵਰੀ 2019 ਵਿੱਚ ਕਈ ਵਾਰ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਇੱਕ ਹੈਂਡਲਰ ਨਾਲ ਪਲਾਨਕੋਟ ਵਿੱਚ ਮਿਲਿਆ। ਉਸ ਤੋਂ ਡੇਢ ਲੱਖ ਰੁਪਏ ਨਕਦ ਲਏ। ਸੋਮਵਾਰ ਨੂੰ 1.50 ਲੱਖ ਰੁਪਏ ਦੀ ਰਾਸ਼ੀ ਮਿਲਣੀ ਸੀ।

Kartarpur Corridor And Tibetan Kent Pictures sent to Pakistan Arrested ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਤਿੱਬੜੀ ਕੈਂਟ ਦੀਆਂ ਤਸਵੀਰਾਂ ਪਾਕਿਸਤਾਨ ਭੇਜਣ ਵਾਲਾ ਜਾਸੂਸ ਕਾਬੂ

ਇਸ ਸਬੰਧੀ ਐੱਸ.ਪੀ.ਹੈੱਡ ਕੁਆਰਟਰ ਹਰਵਿੰਦਰ ਸਿੰਘ ਵੱਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਸ਼ੱਕੀ ਜਾਸੂਸ ਵਿਪਨ ਤਿੱਬੜੀ ਕੈਂਟ ਦੇ ਹੈਂਡਲੂਮ ਦੀ ਦੁਕਾਨ 'ਤੇ 6 ਹਜ਼ਾਰ ਰੁਪਏ ਮਹੀਨਾ 'ਚ ਨੌਕਰੀ ਕਰਦਾ ਸੀ ਅਤੇ ਇਸ ਦਾ ਤਿੱਬੜੀ ਕੈਂਟ ਦੇ ਅੰਦਰ ਜਾਣ ਲਈ ਐਂਟਰੀ ਪਾਸ ਵੀ ਬਣਿਆ ਸੀ ਅਤੇ ਇਸ ਦਾ ਪਿਤਾ ਵੀ ਸਾਬਕਾ ਫ਼ੌਜੀ ਹੈ। ਉਨ੍ਹਾਂ ਦੱਸਿਆ ਕਿ ਇਸ ਜਾਸੂਸ ਦਾ ਪਾਕਿਸਤਾਨ ਨਾਲ ਤਿੱਬੜੀ ਕੈਂਟ ਦੀਆਂ ਵੱਖ ਵੱਖ ਲੋਕੇਸ਼ਨਾਂ ਦੀਆਂ ਤਸਵੀਰਾਂ ਭੇਜਣ ਦੇ ਬਦਲੇ 10 ਲੱਖ ਰੁਪਏ 'ਚ ਸੌਦਾ ਹੋਇਆ ਸੀ।

Kartarpur Corridor And Tibetan Kent Pictures sent to Pakistan Arrested ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਤਿੱਬੜੀ ਕੈਂਟ ਦੀਆਂ ਤਸਵੀਰਾਂ ਪਾਕਿਸਤਾਨ ਭੇਜਣ ਵਾਲਾ ਜਾਸੂਸ ਕਾਬੂ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅੱਤਵਾਦੀ ਸੰਗਠਨ ਜੈਸ਼ ਨੇ ਪੰਜਾਬ ਦੇ ਰੇਲਵੇ ਸਟੇਸ਼ਨਾਂ ਤੇ ਮੁੱਖ ਮੰਤਰੀ ਨੂੰ ਉਡਾਉਣ ਦੀ ਦਿੱਤੀ ਧਮਕੀ

ਜਿਸ 'ਚੋਂ ਉਸ ਨੂੰ ਤਿੱਬੜੀ ਕੈਂਟ ਦੀਆਂ ਲੋਕੇਸ਼ਨਾਂ ਅਤੇ ਡੇਰਾ ਬਾਬਾ ਨਾਨਕ ਲਾਂਘੇ ਨਾਲ ਸਬੰਧਿਤ ਤਸਵੀਰਾਂ ਪਾਕਿਸਤਾਨ ਭੇਜਣ 'ਤੇ 80 ਹਜ਼ਾਰ ਰੁਪਏ ਵੱਖ-ਵੱਖ ਕਰ ਕੇ ਕਿਸੇ ਅਣਜਾਣ ਵਿਅਕਤੀ ਰਾਹੀਂ ਦਿੱਤੇ ਗਏ। ਇਸ ਸਬੰਧੀ ਥਾਣਾ ਪੁਰਾਣਾ ਸ਼ਾਲਾ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦੋਂ ਕਿ ਸ਼ੱਕੀ ਜਾਸੂਸ ਦਾ ਰਿਮਾਂਡ ਹਾਸਲ ਕਰ ਕੇ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ ਭੇਜਿਆ ਜਾਵੇਗਾ ਜਿੱਥੇ ਖ਼ੁਫ਼ੀਆ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਸਾਂਝੇ ਤੌਰ 'ਤੇ ਇਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

-PTCNews

Related Post