ਸਿੱਖ ਸ਼ਰਧਾਲੂਆਂ ਦੇ ਸੁਆਗਤ ਲਈ ਸ੍ਰੀ ਕਰਤਾਰਪੁਰ ਸਾਹਿਬ ਤਿਆਰ : ਇਮਰਾਨ ਖ਼ਾਨ

By  Jashan A November 3rd 2019 02:54 PM

ਸਿੱਖ ਸ਼ਰਧਾਲੂਆਂ ਦੇ ਸੁਆਗਤ ਲਈ ਸ੍ਰੀ ਕਰਤਾਰਪੁਰ ਸਾਹਿਬ ਤਿਆਰ : ਇਮਰਾਨ ਖ਼ਾਨ,ਨਵੀਂ ਦਿੱਲੀ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ 'ਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਉਥੇ ਹੀ ਭਾਰਤ ਅਤੇ ਪਾਕਿ ਵੱਲੋਂ ਵੀ ਲਾਂਘੇ ਨੂੰ ਲੈ ਕੇ ਲਗਭਗ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

https://twitter.com/ImranKhanPTI/status/1190841838414028800?s=20

ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਕਰਤਾਰਪੁਰ ਕੰਪਲੈਕਸ ਅਤੇ ਗੁਰਦੁਆਰਾ ਦਰਬਾਰ ਸਾਹਿਬ ਦੀਆਂ ਕੁਝ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਉਹਨਾਂ ਕੈਪਸ਼ਨ 'ਚ ਲਿਖਿਆ ਕਿ ਹੈ, ''ਬਾਬਾ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਲਈ ਕਰਤਾਰਪੁਰ ਸਾਹਿਬ ਸਿੱਖ ਭਾਈਚਾਰੇ ਦੀ ਸੇਵਾ ਤੇ ਸਵਾਗਤ ਲਈ ਤਿਆਰ ਹੈ, ਰਿਕਾਰਡ ਸਮੇਂ ਵਿਚ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਲਈ ਪਾਕਿਸਤਾਨ ਹਕੂਮਤ ਨੂੰ ਮੁਬਾਕਰਬਾਦ।''

ਉਹਨਾਂ ਇਹ ਵੀ ਕਿਹਾ ਕਿ ,''ਕਰਤਾਰਪੁਰ ਸਿੱਖ ਸ਼ਰਧਾਲੂਆਂ ਦੇ ਸਵਾਗਤ ਲਈ ਤਿਆਰ ਹੈ।'' ਇਕ ਹੋਰ ਟਵੀਟ 'ਚ ਇਮਰਾਨ ਨੇ ਆਪਣੀ ਸਰਕਾਰ ਨੂੰ ਸਮੇਂ 'ਤੇ ਨਿਰਮਾਣ ਕੰਮ ਪੂਰਾ ਕਰਨ 'ਤੇ ਵਧਾਈ ਦਿੱਤੀ ਹੈ।

https://twitter.com/ImranKhanPTI/status/1190841838414028800?s=20

ਆਪਣੇ ਟਵੀਟ ਵਿਚ ਇਮਰਾਨ ਨੇ ਲਿਖਿਆ,''ਮੈਂ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਿਕਾਰਡ ਸਮੇਂ ਵਿਚ ਕਰਤਾਰਪੁਰ ਨੂੰ ਤਿਆਰ ਕਰਨ ਲਈ ਆਪਣੀ ਸਰਕਾਰ ਨੂੰ ਵਧਾਈ ਦੇਣੀ ਚਾਹੁੰਦਾ ਹਾਂ।''

https://twitter.com/ImranKhanPTI/status/1190841799725764608?s=20

ਸ਼ੁੱਕਰਵਾਰ ਇਮਰਾਨ ਖਾਨ ਨੇ ਟਵੀਟ ਕਰਕੇ ਹੀ ਐਲਾਨ ਕੀਤਾ ਸੀ ਕਿ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਆਉਣ ਵਾਸਤੇ ਪਾਸਪੋਰਟ ਦੀ ਲੋੜ ਨਹੀਂ ਕਿਸੇ ਵੀ ਅਧਿਕਾਰਤ ਜਾਂ ਮਾਨਤਾ ਪ੍ਰਾਪਤ ਪਛਾਣ ਪੱਤਰ ਨਾਲ ਆਇਆ ਜਾ ਸਕੇਗੀ।

-PTC News

Related Post