ਕਸੌਲੀ ਹੱਤਿਆ ਮਾਮਲਾ :ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ 5 ਅਫ਼ਸਰਾਂ ਨੂੰ ਕੀਤਾ ਮੁਅੱਤਲ

By  Shanker Badra May 24th 2018 09:54 PM

ਕਸੌਲੀ ਹੱਤਿਆ ਮਾਮਲਾ :ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ 5 ਅਫ਼ਸਰਾਂ ਨੂੰ ਕੀਤਾ ਮੁਅੱਤਲ:ਕਸੌਲੀ ਹੋਟਲ ਗੋਲ਼ੀਕਾਂਡ ਵਿੱਚ ਪੁਲਿਸ ਅਧਿਕਾਰੀਆਂ ਸਮੇਤ 5 ਅਫ਼ਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਸੂਬਾ ਸਰਕਾਰ ਨੇ ਜ਼ਿਲੇ ਦੇ ਪੁਲਿਸ ਕਪਤਾਨ,ਉਪ ਪੁਲਿਸ ਕਪਤਾਨ,ਦੋ ਥਾਣਿਆਂ ਦੇ ਮੁਖੀਆਂ ਤੇ ਤਹਿਸੀਲਦਾਰ ਨੂੰ ਮੁਅੱਤਲ ਕਰ ਦਿੱਤਾ ਹੈ।Kasauli murder case:senior police officers Including 5 officers Suspendedਇਨ੍ਹਾਂ ਤੋਂ ਇਲਾਵਾ 9 ਹੋਰ ਅਧਿਕਾਰੀਆਂ 'ਤੇ ਵੀ ਚਾਰਜ-ਸ਼ੀਟ ਦਰਜ ਕੀਤੀ ਗਈ ਹੈ।ਸਰਕਾਰ ਨੇ ਹਿਮਾਚਲ ਵਿੱਚ ਕਾਨੂੰਨ ਵਿਵਸਥਾ ਦਰੁਸਤ ਕਰਨ ਲਈ ਡੀਜੀਪੀ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ।Kasauli murder case:senior police officers Including 5 officers Suspendedਦੱਸਣਯੋਗ ਹੈ ਕਿ ਬੀਤੀ 1 ਮਈ ਨੂੰ ਹਿਮਾਚਲ ਦੇ ਕਸੌਲੀ 'ਚ ਸੁਪਰੀਮ ਕੋਰਟ ਦੇ ਹੁਕਮ 'ਤੇ ਗ਼ੈਰ-ਕਾਨੂੰਨੀ ਨਿਰਮਾਣ 'ਤੇ ਕਾਰਵਾਈ ਕਰਨ ਗਈ ਮਹਿਲਾ ਅਧਿਕਾਰੀ ਸ਼ੈਲ ਬਾਲਾ ਸ਼ਰਮਾ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।Kasauli murder case:senior police officers Including 5 officers Suspendedਗੋਲ਼ੀ ਮਾਰਨ ਤੋਂ ਬਾਅਦ ਹੋਟਲ ਮਾਲਕ ਵਿਜੇ ਕੁਮਾਰ ਫਰਾਰ ਹੋ ਗਿਆ ਸੀ ਜਿਸ ਨੂੰ ਮਥੁਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।ਵੀਰਵਾਰ ਨੂੰ ਜੈਰਾਮ ਠਾਕੁਰ ਸਰਕਾਰ ਨੇ ਮੈਜਿਸਟ੍ਰੇਟੀ ਜਾਂਚ ਤੋਂ ਬਾਅਦ ਉਕਤ ਕਾਰਵਾਈ ਕੀਤੀ ਹੈ।

-PTCNews

Related Post