ਕਸ਼ਮੀਰ 'ਚ ਕੁਦਰਤ ਦਾ ਕਹਿਰ, ਕਿਸਾਨਾਂ ਦੀ ਕਰੋੜਾਂ ਰੁਪਏ ਦੀ ਫਸਲ ਹੋਈ ਤਬਾਹ

By  Joshi November 5th 2018 01:45 PM

ਕਸ਼ਮੀਰ 'ਚ ਕੁਦਰਤ ਦਾ ਕਹਿਰ, ਕਿਸਾਨਾਂ ਦੀ ਕਰੋੜਾਂ ਰੁਪਏ ਦੀ ਫਸਲ ਹੋਈ ਤਬਾਹ,ਸ਼੍ਰੀਨਗਰ: ਕਸ਼ਮੀਰ 'ਚ ਇਸ ਵਾਰ ਦੇ ਸੀਜ਼ਨ ਦੀ ਪਹਿਲੀ ਬਰਫਬਾਰੀ ਨੇ ਹੀ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰ ਰੱਖਿਆ ਹੈ, ਇਸ ਬਰਫਬਾਰੀ ਦੇ ਨਾਲ ਸਥਾਨਕ ਲੋਕਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਕਰੋੜਾਂ ਰੁਪਏ ਦੀ ਸੇਬ ਦੀ ਫਸਲ ਨੁਕਸਾਨੀ ਗਈ ਹੈ।

ਜਿਸ ਦੌਰਾਨ ਇਲਾਕੇ ਦੇ ਲੋਕਾਂ ਦੇ ਵਿੱਚ ਭਾਰੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਬਾਗ਼ਬਾਨੀ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਕਸ਼ਮੀਰ 'ਚ ਸ਼ਨੀਵਾਰ ਨੂੰ ਭਾਰੀ ਬਰਫਬਾਰੀ ਕਰ ਕੇ ਸੇਬ ਨਾਲ ਲੱਦੇ ਦਰੱਖ਼ਤ ਜੜ੍ਹ ਤੋਂ ਉੱਖੜ ਗਏ ਜਾਂ ਉਨ੍ਹਾਂ ਦੇ ਤਣੇ ਟੁੱਟ ਗਏ।

ਹੋਰ ਪੜ੍ਹੋ: ਅਮਰੀਕਾ ਸਰਕਾਰ ਪਾਵੇਗੀ ਨਵੀਂ ਮੁਸੀਬਤ, ਗੈਰ-ਨਾਗਰਿਕ ਲੋਕਾਂ ਦੇ ਬੱਚਿਆਂ ਦੀ ਨਾਗਰਿਕਤਾ ‘ਤੇ ਵੀ ਲਟਕੀ REJECTION ਦੀ ਤਲਵਾਰ!

ਨਾਲ ਹੀ ਅਧਿਕਾਰੀ ਨੇ ਕਿਹਾ ਕਿ ਕੁਲਗਾਗ, ਪੁਲਵਾਮਾ, ਸ਼ੋਪੀਆਂ, ਬਾਂਦੀਪੋਰਾ ਅਤੇ ਬਾਰਾਮੂਲਾ ਜ਼ਿਲ੍ਹੇ ਦੇ ਹਿੱਸਿਆਂ 'ਚ ਸੇਬ ਦੇ ਬਗੀਚੇ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ।ਉਨ੍ਹਾਂ ਕਿਹਾ ਕਿ ਸੇਬ ਦੇ ਕੁੱਝ ਰੁੱਖਾਂ 'ਤੇ ਫਲ ਲੱਗਣੇ ਹਨ। ਸਿਰਫ ਇੰਨ੍ਹਾਂ ਹੀ ਨਹੀਂ ਇਸ ਬਰਫਬਾਰੀ ਕਾਰਨ ਆਵਾਜਾਈ ਵੀ ਬੁਰੀ ਤਰਾਂ ਨਾਲ ਪ੍ਰਭਾਵਿਤ ਹੋ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਲਾਕੇ ਦੇ ਕਈ ਹਾਈਵੇਅ ਬੰਦ ਕਰ ਦਿੱਤੇ ਹਨ, ਤਾਂ ਜੋ ਕੋਈ ਵੱਡੀ ਦੁਰਘਟਨਾ ਨਾ ਘਟ ਸਕੇ। ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਲੋਕਾਂ ਦਾ ਕਾਰੋਬਾਰ ਵੀ ਠੱਪ ਹੋ ਚੁੱਕਾ ਹੈ ਤੇ ਉਹਨਾਂ ਨੂੰ ਘਰੋਂ ਬਾਹਰ ਨਿਕਲਣ 'ਚ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

—PTC News

 

Related Post