ਸਿੱਖ ਭਾਈਚਾਰੇ ਨੇ ਪੇਸ਼ ਕੀਤੀ ਵੱਖਰੀ ਮਿਸਾਲ, ਕਸ਼ਮੀਰੀ ਵਾਸੀਆਂ ਨੇ ਸਿੱਖਾਂ ਲਈ ਕੀਤੇ ਇਹ ਵੱਡੇ ਐਲਾਨ

By  Jashan A February 22nd 2019 08:05 PM

ਸਿੱਖ ਭਾਈਚਾਰੇ ਨੇ ਪੇਸ਼ ਕੀਤੀ ਵੱਖਰੀ ਮਿਸਾਲ, ਕਸ਼ਮੀਰੀ ਵਾਸੀਆਂ ਨੇ ਸਿੱਖਾਂ ਲਈ ਕੀਤੇ ਇਹ ਵੱਡੇ ਐਲਾਨ,ਸ਼੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਵਾਸੀਆਂ 'ਚ ਨਫਰਤ ਫੈਲੀ ਹੋਈ ਹੈ। ਲੋਕਾਂ ਵੱਲੋਂ ਗੁਆਂਢੀ ਮੁਲਕ ਪਾਕਿਸਤਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਦੇਸ਼ 'ਚ ਨਫਰਤ ਦੇ ਮਾਹੌਲ ਵਿੱਚ ਸਹਿਮੇ ਕਸ਼ਮੀਰੀ ਵਿਦਿਆਰਥੀਆਂ ਤੇ ਕਾਰੋਬਾਰੀਆਂ ਲਈ ਸਿੱਖ ਫਰਿਸਤੇ ਬਣ ਕੇ ਬਹੁੜੇ ਹਨ। ਸਿੱਖਾਂ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਜਗ੍ਹਾ ਦਿੱਤੀ ਅਤੇ ਲੋੜ ਪੈਣ 'ਤੇ ਉਹਨਾਂ ਦੀ ਮਦਦ ਕੀਤੀ।

sikh ਸਿੱਖ ਭਾਈਚਾਰੇ ਨੇ ਪੇਸ਼ ਕੀਤੀ ਵੱਖਰੀ ਮਿਸਾਲ, ਕਸ਼ਮੀਰੀ ਵਾਸੀਆਂ ਨੇ ਸਿੱਖਾਂ ਲਈ ਕੀਤੇ ਇਹ ਵੱਡੇ ਐਲਾਨ

ਸਿੱਖ ਜਥੇਬੰਦੀਆਂ ਦੀ ਸਹਾਇਤਾ ਤੋਂ ਕਸ਼ਮੀਰੀ ਇੰਨੇ ਪ੍ਰਭਾਵਿਤ ਹੋਏ ਕਿ ਇਸ ਵੇਲੇ ਉਨ੍ਹਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਕਸ਼ਮੀਰ ਵਿੱਚ ਕਰਿਆਨਾ ਸਟੋਰ, ਮੈਡੀਕਲ ਸਟੋਰ, ਹੋਟਲ, ਵਕੀਲ ਤੇ ਹੋਰ ਕਾਰੋਬਾਰੀ ਸਿੱਖਾਂ ਨੂੰ ਵੱਖ-ਵੱਖ ਆਫਰ ਦੇ ਰਹੇ ਹਨ।

sikh ਸਿੱਖ ਭਾਈਚਾਰੇ ਨੇ ਪੇਸ਼ ਕੀਤੀ ਵੱਖਰੀ ਮਿਸਾਲ, ਕਸ਼ਮੀਰੀ ਵਾਸੀਆਂ ਨੇ ਸਿੱਖਾਂ ਲਈ ਕੀਤੇ ਇਹ ਵੱਡੇ ਐਲਾਨ

ਕਈ ਸਕੂਲਾਂ ਨੇ ਸਿੱਖਾਂ ਦੀਆਂ ਫੀਸਾਂ ਮਾਫ ਕਰਨ ਦਾ ਐਲਾਨ ਕੀਤਾ ਹੈ। ਬੱਚਿਆਂ ਨੂੰ ਮੁਫਤ ਵਰਦੀਆਂ ਦੇਣ ਦਾ ਆਫਰ ਦਿੱਤਾ ਜਾ ਰਿਹਾ ਹੈ।

-PTC News

Related Post