ਕਠੂਆ ਰੇਪ ਕੇਸ: ਕੋਈ ਵੀ ਗਵਾਹ ਨਹੀਂ ਹੋਇਆ ਪੇਸ਼,ਕੋਰਟ ਨੇ ਜੰਮੂ ਪੁਲਿਸ ਤੋਂ ਮੰਗਿਆ ਜਵਾਬ

By  Shanker Badra June 9th 2018 02:50 PM

ਕਠੂਆ ਰੇਪ ਕੇਸ: ਕੋਈ ਵੀ ਗਵਾਹ ਨਹੀਂ ਹੋਇਆ ਪੇਸ਼,ਕੋਰਟ ਨੇ ਜੰਮੂ ਪੁਲਿਸ ਤੋਂ ਮੰਗਿਆ ਜਵਾਬ:ਕਠੂਆ ਰੇਪ ਕੇਸ ਦੇ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਫਿਰ ਪਠਾਨਕੋਟ ਅਦਾਲਤ ‘ਚ ਪੇਸ਼ ਕੀਤਾ ਗਿਆ।ਇੱਥੇ ਗਵਾਹਾਂ ਦੀ ਪੇਸ਼ੀ ਵੀ ਹੋਣੀ ਸੀ,ਪਰ ਸਮੰਨ ਜਾਰੀ ਕੀਤੇ ਜਾਣ ਦੇ ਬਾਵਜੂਦ ਕੋੇਈ ਗਵਾਹ ਨਹੀਂ ਆਇਆ। Kathua rape case:Pathankot court Witness did not presentਇਸ ਤੋਂ ਬਾਅਦ ਅਦਾਲਤ ਨੇ ਜੰ‍ਮੂ ਪੁਲਿਸ ਦੀ ਕਰਾਇਮ ਬ੍ਰਾਂਚ ਨੂੰ ਜਵਾਬ ਤਲਬ ਕੀਤਾ ਹੈ।ਕੋਰਟ ਨੇ ਕਰਾਇਮ ਬ੍ਰਾਂਚ ਦੇ SSP ਨੂੰ ਸੋਮਵਾਰ ਨੂੰ ਪੇਸ਼ ਹੋਣ ਨੂੰ ਕਿਹਾ ਹੈ।ਪਠਾਨਕੋਰਟ ਦੀ ਜਿਲ੍ਹਾ ਅਦਾਲਤ ਵਿੱਚ ਸ਼ੁੱਕਰਵਾਰ ਨੂੰ ਫਿਰ ਕਠੂਆ ਰੇਪ ਕੇਸ ਦੀ ਸੁਣਵਾਈ ਹੋਈ ਹੈ।ਸਾਰੇ ਸੱਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਇਸ ਤੋਂ ਬਾਅਦ ਅਦਾਲਤ ਵਿੱਚ ਗਵਾਹਾਂ ਦੀ ਪੇਸ਼ੀ ਹੋਣੀ ਸੀ,ਪਰ ਕਾਫ਼ੀ ਇੰਤਜਾਰ ਕਰਨ ਤੋਂ ਬਾਅਦ ਕੋਈ ਵੀ ਗਵਾਹ ਪੇਸ਼ ਨਹੀਂ ਹੋਇਆ। Kathua rape case:Pathankot court Witness did not presentਅਦਾਲਤ ‘ਚ ਪੇਸ਼ ਹੋਣ ਲਈ 17 ਗਵਾਹਾਂ ਨੂੰ ਸਮੰਨ ਜਾਰੀ ਕੀਤਾ ਗਿਆ ਸੀ।ਕੋਈ ਵੀ ਗਵਾਹ ਪੇਸ਼ ਨਾ ਹੋਣ ਨੂੰ ਅਦਾਲਤ ਨੇ ਕਾਫ਼ੀ ਗੰਭੀਰਤਾ ਨਾਲ ਲਿਆ।ਅਦਾਲਤ ਨੇ ਇਸ ‘ਤੇ ਨਰਾਜਗੀ ਜਤਾਈ ਹੈ।Kathua rape case:Pathankot court Witness did not presentਅਦਾਲਤ ਨੇ ਜੰ‍ਮੂ ਕਰਾਇਮ ਬ੍ਰਾਂਚ ਦੇ SSP ਨੂੰ ਸੋਮਵਾਰ ਨੂੰ ਸਵੇਰੇ 11 ਵਜੇ ਪੇਸ਼ ਹੋਕੇ ਇਸ ਮਾਮਲੇ ਵਿੱਚ ਜਵਾਬ ਦੇਣ ਨੂੰ ਕਿਹਾ।ਪਠਾਨਕੋਟ ਦੀ ਜ਼ਿਲ੍ਹਾ ਅਦਾਲਤ ‘ਚ ਸੱਤ ਦੋਸ਼ੀਆਂ ਦਾ ਕੇਸ ਟਰਾਂਸਫਰ ਹੋਇਆ ਸੀ।ਇਹਨਾਂ ‘ਚੋਂ ਇੱਕ ਦੋਸ਼ੀ ਨੇ ਆਪਣੇ ਆਪ ਦੇ ਨਬਾਲਿਗ ਹੋਣ ਦਾ ਦਾਅਵਾ ਕਰਦੇ ਹੋਏ ਜੁਵੇਨਾਇਲ ਕੋਰਟ ‘ਚ ਮੰਗ ਦਰਜ ਕੀਤੀ ਸੀ।

-PTCNews

Related Post