ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਆਪਣੇ ਪਰਿਵਾਰ ਨਾਲ ਇੰਗਲੈਂਡ 'ਚ ਮਨਾਇਆ 35ਵਾਂ ਜਨਮ ਦਿਨ

By  Shanker Badra July 16th 2018 11:48 PM -- Updated: July 18th 2018 05:47 PM

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਆਪਣੇ ਪਰਿਵਾਰ ਨਾਲ ਇੰਗਲੈਂਡ 'ਚ ਮਨਾਇਆ 35ਵਾਂ ਜਨਮ ਦਿਨ:ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਇੰਗਲੈਂਡ 'ਚ ਆਪਣੇ ਪਰਿਵਾਰ ਨਾਲ ਆਪਣਾ 35ਵਾਂ ਜਨਮ ਦਿਨ ਮਨਾਇਆ ਹੈ।ਉਸ ਦੀ ਮਾਂ ਸੁਸੰਨਾ ਨੇ ਕੈਟਰੀਨਾ ਦੀ ਇੱਕ ਖੂਬਸੂਰਤ ਤਸਵੀਰ ਪੋਸਟ ਕੀਤੀ ਹੈ ਜੋ ਪਹਾੜੀਆਂ ਦੇ ਵਿਚਕਾਰ ਬੈਠੀ ਹੈ।ਅਦਾਕਾਰਾ ਕੈਟਰੀਨਾ ਨੇ ਵੀ ਉਸੇ ਥਾਂ 'ਤੇ ਇੱਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਲਿਖਿਆ ਕਿ ਮੈਂ ਆਪਣਾ 21ਵਾਂ ਜਨਮ ਦਿਨ ਮਨਾ ਰਹੀ ਹਾਂ।Katrina Kaif with her family England in birthday celebrationਕੈਟਰੀਨਾ ਦੇ ਇਸ ਕੈਪਸ਼ਨ 'ਤੇ ਪ੍ਰਸ਼ੰਸਕਾਂ ਨੇ ਕਈ ਕਮੈਂਟ ਕੀਤੇ ਹਨ।ਜਨਮ ਦਿਨ ਨੂੰ ਖਾਸ ਬਣਾਉਣ ਲਈ ਕੈਟਰੀਨਾ ਲੰਮੀ ਛੁੱਟੀ 'ਤੇ ਹੈ। 35 ਸਾਲਾ ਕੈਟਰੀਨਾ ਅੱਜ ਵੀ ਆਪਣੇ ਆਪ ਨੂੰ 21 ਸਾਲਾ ਮੁਟਿਆਰ ਸਮਝਦੀ ਹੈ।ਕੈਟਰੀਨਾ 'ਜ਼ੀਰੋ' ਫਿਲਮ ਦੀ ਸ਼ੂਟਿੰਗ ਕਰ ਰਹੀ ਹੈ।ਸ਼ੂਟਿੰਗ ਤੋਂ ਛੁੱਟੀ ਲੈ ਕੈਟਰੀਨਾ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਜਨਮ ਦਿਨ ਮਨਾ ਰਹੀ ਹੈ।ਕੈਟਰੀਨਾ ਨੇ ਆਪਣੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ 'ਚ ਉਹ ਆਪਣੀ ਭੈਣ ਤੇ ਦੋਸਤਾਂ ਨਾਲ ਹੈ।

-PTCNews

Related Post