ਕੇਰਲ ਦੀ ਮਸਜਿਦ 'ਚ ਹਿੰਦੂ ਲੜਕੀ ਦੇ ਵਿਆਹ ਦੀ ਵੱਜੀ ਸ਼ਹਿਨਾਈ , ਜੋੜੇ ਨੇ ਕਾਇਮ ਕੀਤੀ ਮਿਸਾਲ

By  Shanker Badra January 20th 2020 01:27 PM

ਕੇਰਲ ਦੀ ਮਸਜਿਦ 'ਚ ਹਿੰਦੂ ਲੜਕੀ ਦੇ ਵਿਆਹ ਦੀ ਵੱਜੀ ਸ਼ਹਿਨਾਈ , ਜੋੜੇ ਨੇ ਕਾਇਮ ਕੀਤੀ ਮਿਸਾਲ:ਕੇਰਲ : ਕੇਰਲ ਦੀ ਚੇਰੂਵੱਲੀ ਮੁਸਲਿਮ ਜਮਾਤ ਮਸਜਿਦ ਆਪਸੀ ਭਾਈਚਾਰੇ ਨੇ ਇੱਕ ਮਿਸਾਲ ਕਾਇਮ ਕੀਤੀ ਹੈ ,ਜਿਸ ਦੀ ਖ਼ੂਬ ਚਰਚਾ ਹੋ ਰਹੀ ਹੈ। ਕੇਰਲ ਦੇ ਅਲਪੁੱਝਾ ਦੀ ਇਕ ਮਸਜਿਦ ਵਿਚ ਐਤਵਾਰ ਨੂੰ ਹਿੰਦੂ ਜੋੜੇ ਦਾ ਵਿਆਹ ਕਰਵਾਇਆ ਗਿਆ ਹੈ। ਇਸ ਵਿਆਹ ਸਮਾਰੋਹ ਵਿਚ ਦੋਹਾਂ ਫਿਰਕਿਆਂ ਦੇ ਲੋਕ ਸ਼ਾਮਲ ਹੋਏ ਹਨ। ਇਸ ਵਿਆਹ ਦਾ ਆਯੋਜਨ ਚੇਰੁਵਲ ਮੁਸਲਿਮ ਜਮਾਤ ਮਸਜਿਦ ਨੇ ਕੀਤਾ ਸੀ।

Kerala Mosque Hosts Hindu Wedding, Chief Minister Extends Wishes ਕੇਰਲ ਦੀ ਮਸਜਿਦ 'ਚ ਹਿੰਦੂ ਲੜਕੀ ਦੇ ਵਿਆਹ ਦੀ ਵੱਜੀ ਸ਼ਹਿਨਾਈ , ਜੋੜੇ ਨੇ ਕਾਇਮ ਕੀਤੀ ਮਿਸਾਲ

ਮਿਲੀ ਜਾਣਕਾਰੀ ਅਨੁਸਾਰ ਮਸਜਿਦ 'ਚ ਹੋਏ ਇਸ ਵਿਆਹ 'ਚ ਮੰਤਰ ਪੜ੍ਹੇ ਗਏ ਅਤੇ ਜੋੜੇ ਨੇ ਅਗਨੀ ਦੇ ਸਾਹਮਣੇ ਸੱਤ ਫੇਰੇ ਲਏ ਹਨ। ਲਾੜੀ ਅੰਜੂ ਅਤੇ ਲਾੜੇ ਸ਼ਰਤ ਨੇ ਇੱਕ-ਦੂਜੇ ਨੂੰ ਮਾਲਾ ਪਹਿਨਾਈ। ਮਸਜਿਦ ਕੰਪਲੈਕਸ 'ਚ ਮੌਜੂਦ ਪੰਡਿਤ ਨੇ ਵਿਧੀ-ਵਿਧਾਨ ਨਾਲ ਦੋਵਾਂ ਦਾ ਵਿਆਹ ਕਰਵਾਇਆ ਹੈ। ਇਸ ਤੋਂ ਬਾਅਦ ਵਿਆਹ 'ਚ ਆਏ ਲੋਕਾਂ ਲਈ ਸ਼ਾਕਾਹਾਰੀ ਭੋਜਨ ਦਾ ਇੰਤਜਾਮ ਵੀ ਕੀਤਾ ਗਿਆ ਸੀ।

Kerala Mosque Hosts Hindu Wedding, Chief Minister Extends Wishes ਕੇਰਲ ਦੀ ਮਸਜਿਦ 'ਚ ਹਿੰਦੂ ਲੜਕੀ ਦੇ ਵਿਆਹ ਦੀ ਵੱਜੀ ਸ਼ਹਿਨਾਈ , ਜੋੜੇ ਨੇ ਕਾਇਮ ਕੀਤੀ ਮਿਸਾਲ

ਦਰਅਸਲ 'ਚ ਲਾੜੀ ਅੰਜੂ ਦਾ ਪਰਿਵਾਰ ਆਰਥਿਕ ਤੌਰ 'ਤੇ ਕਮਜ਼ੋਰ ਹੈ। ਉਸ ਦੇ ਪਿਤਾ ਅਸ਼ੋਕਨ ਦੀ ਮੌਤ ਹੋ ਚੁੱਕੀ ਹੈ। ਅੰਜੂ ਦੀ ਮਾਂ ਬਿੰਦੂ ਨੇ ਮਸਜਿਦ ਕਮੇਟੀ ਕੋਲ ਲੜਕੀ ਦੇ ਵਿਆਹ ਲਈ ਮਦਦ ਦੀ ਅਪੀਲ ਕੀਤੀ ਸੀ। ਚੇਰੂਵੱਲੀ ਜਮਾਤ ਕਮੇਟੀ ਦੇ ਸਕੱਤਰ ਨਜ਼ੁਮੁਦੀਨ ਅਲੁਮੂਦੀਨ ਨੇ ਕਹਿ ਕਿ ਵਿਆਹ ਲਈ ਮਸਜਿਦ ਕਮੇਟੀ ਨੇ ਯਾਦਗਾਰ ਵਜੋਂ ਦਸ ਸੋਨੇ ਦੇ ਤੋਹਫ਼ੇ ਅਤੇ ਦੋ ਲੱਖ ਰੁਪਏ ਵੀ ਦਿੱਤੇ ਗਏ ਹਨ।

Kerala Mosque Hosts Hindu Wedding, Chief Minister Extends Wishes ਕੇਰਲ ਦੀ ਮਸਜਿਦ 'ਚ ਹਿੰਦੂ ਲੜਕੀ ਦੇ ਵਿਆਹ ਦੀ ਵੱਜੀ ਸ਼ਹਿਨਾਈ , ਜੋੜੇ ਨੇ ਕਾਇਮ ਕੀਤੀ ਮਿਸਾਲ

ਇਸ ਬਾਰੇ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜੇਅਨ ਨੇ ਵੀ ਆਪਣੇ ਫੇਸਬੁੱਕ 'ਤੇ ਪੋਸਟ ਕੀਤੀ ਹੈ। ਉਨ੍ਹਾਂ ਨੇ ਨਵ ਵਿਆਹੇ ਜੋੜੇ ਨੂੰ ਵਧਾਈ ਦੇਣ ਦੇ ਨਾਲ-ਨਾਲ ਲੋਕਾਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਅੱਗੇ ਲਿਖਿਆ, 'ਕੇਰਲ ਨੇ ਹਮੇਸ਼ਾ ਹੀ ਭਾਈਚਾਰਕ ਸਾਂਝ ਦੇ ਸ਼ਾਨਦਾਰ ਉਦਾਹਰਨ ਪੇਸ਼ ਕੀਤੇ ਹਨ। ਇਹ ਵਿਆਹ ਉਸ ਸਮੇਂ ਹੋਇਆ ਹੈ, ਜਦੋਂ ਧਰਮ ਦੇ ਨਾਂ 'ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ।

-PTCNews

Related Post