ਕੇਰਲ 'ਚ ਮੀਂਹ ਨੇ ਮਚਾਈ ਤਬਾਹੀ, ਹੁਣ ਤੱਕ 26 ਮੌਤਾਂ

By  Shanker Badra August 10th 2018 10:43 AM

ਕੇਰਲ 'ਚ ਮੀਂਹ ਨੇ ਮਚਾਈ ਤਬਾਹੀ, ਹੁਣ ਤੱਕ 26 ਮੌਤਾਂ:ਕੇਰਲ 'ਚ ਕੁਦਰਤ ਨੇ ਅਜਿਹੀ ਭਿਆਨਕ ਤਬਾਹੀ ਮਚਾਈ ਹੈ।ਜਿਸ ਕਾਰਨ ਭਾਰੀ ਬਾਰਸ਼ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ 26 ਲੋਕਾਂ ਦੀ ਮੌਤ ਹੋ ਗਈ ਹੈ।ਸੂਬੇ ਦੇ ਹਾਲਾਤ ਏਨੇ ਭਿਆਨਕ ਹਨ ਕਿ ਕੋਚੀਨ ਏਅਰਪੋਰਟ ਨੂੰ ਬੰਦ ਕਰਨਾ ਪਿਆ ਹੈ।ਉਧਰ ਚੇਨੱਈ ਤੋਂ ਐਨ.ਡੀ.ਆਰ.ਐਫ ਦੀਆਂ ਚਾਰ ਟੀਮਾਂ ਨੂੰ ਕੇਰਲ ਲਈ ਰਵਾਨਾ ਕੀਤਾ ਗਿਆ ਹੈ।

ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ (ਸੀ.ਆਈ.ਏ.ਐਲ) ਨੇ ਪੇਰੀਅਰ ਨਦੀ 'ਚ ਵੱਧ ਰਹੇ ਪਾਣੀ ਨੂੰ ਦੇਖਦੇ ਹੋਏ ਹਵਾਈ ਅੱਡਾ ਖੇਤਰ ਨੂੰ ਜਲਮਗਨ ਹੋਣ ਦੇ ਸ਼ੱਕ ਤਹਿਤ ਇੱਥੇ ਜਹਾਜ਼ਾਂ ਦੀ ਲੈਂਡਿੰਗ ਰੋਕ ਦਿੱਤੀ ਗਈ।

ਇਸ ਤੋਂ ਇਲਾਵਾ ਕਈ ਜਗ੍ਹਾ ਰੇਲਵੇ ਲਾਈਨਾਂ ਟੁੱਟ ਗਈਆਂ ਅਤੇ ਕੁੱਝ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।ਮੀਂਹ ਕਾਰਨ ਇਡੁੱਕੀ, ਕੋਲਮ ਅਤੇ ਕੁਝ ਹੋਰ ਜ਼ਿਲ੍ਹਿਆਂ 'ਚ ਸਿੱਖਿਆ ਸੰਸਥਾਨਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

-PTCNews

Related Post