ਖ਼ਾਲਿਸਤਾਨੀ ਫ਼ੋਰਸ ਦਾ ਇੱਕ ਅੱਤਵਾਦੀ ਅਸਲੇ ਸਮੇਤ ਚੜ੍ਹਿਆ ਪੁਲਿਸ ਦੇ ਅੜਿੱਕੇ

By  Shanker Badra November 1st 2018 08:56 PM

ਖ਼ਾਲਿਸਤਾਨੀ ਫ਼ੋਰਸ ਦਾ ਇੱਕ ਅੱਤਵਾਦੀ ਅਸਲੇ ਸਮੇਤ ਚੜ੍ਹਿਆ ਪੁਲਿਸ ਦੇ ਅੜਿੱਕੇ:ਖ਼ਾਲਿਸਤਾਨੀ ਫ਼ੋਰਸ ਦੇ ਇੱਕ ਅੱਤਵਾਦੀ ਨੂੰ ਅੱਜ ਪੰਜਾਬ ਪੁਲਿਸ ਨੇ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਸ਼ਬਨਮਦੀਪ ਵਜੋਂ ਹੋਈ ਹੈ।ਇਸ ਦੌਰਾਨ ਪੁਲਿਸ ਨੇ ਉਸ ਕੋਲੋਂ ਇੱਕ ਪਿਸਤੌਲ, ਹੈਂਡ ਗ੍ਰਨੇਡ, ਇੱਕ ਮੋਟਰਸਾਇਕਲ, ਰੈਫਰੈਂਡਮ 2020 ਤੇ ਖ਼ਾਲਿਸਤਾਨ ਗਾਡਰ ਫ਼ੋਰਸ ਨਾਲ ਜੁੜੇ ਕਾਗਜ਼ਾਤ ਵੀ ਬਰਾਮਦ ਕੀਤੇ ਹਨ।

ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਖ਼ਾਲਿਸਤਾਨੀ ਸ਼ਬਨਮਦੀਪ ਨੇ ਤਿਉਹਾਰਾਂ ਦੌਰਾਨ ਧਮਾਕੇ ਕਰਨ ਦੀ ਯੋਜਨਾ ਬਣਾਈ ਸੀ।ਪੁਲਿਸ ਨੇ ਦੱਸਿਆ ਕਿ ਸ਼ਬਨਮਦੀਪ ਨੇ ਪੰਜਾਬ ਦੇ ਕੁੱਝ ਮੁੱਖ ਪੁਲਿਸ ਸਟੇਸ਼ਨ, ਮੁੱਖ ਧਾਰਮਿਕ ਸਥਾਨ ਤੇ ਹੋਰ ਭੀੜ ਵਾਲੀਆਂ ਥਾਵਾਂ ਉੱਤੇ ਧਮਾਕਾ ਕਰਨਾ ਸੀ।

-PTCNews

Related Post