'ਖਾਲਸਾ ਏਡ' ਪੁੱਜੀ ਕੇਰਲ , ਹੜ੍ਹ ਪੀੜਤਾਂ ਲਈ ਰਾਹਤ ਕਾਰਜ ਕੀਤੇ ਆਰੰਭ, ਲਗਾਇਆ ਲੰਗਰ

By  Joshi August 18th 2018 04:10 PM -- Updated: August 18th 2018 05:22 PM

Khalsa aid reaches Kerala, floods hit Indian state: 'ਖਾਲਸਾ ਏਡ' ਪੁੱਜੀ ਕੇਰਲ , ਹੜ੍ਹ ਪੀੜਤਾਂ ਲਈ ਰਾਹਤ ਕਾਰਜ ਕੀਤੇ ਆਰੰਭ, ਲਗਾਇਆ ਲੰਗਰ

ਕੇਰਲ 'ਚ ਸਥਿਤੀ ਹੜ੍ਹਾਂ ਕਾਰਨ ਕਾਫੀ ਗੰਭੀਰ ਬਣੀ ਹੋਈ ਹੈ ਅਤੇ ਪੀੜਤਾਂ ਨੂੰ ਰਾਹਤ ਕੈਂਪਾਂ 'ਚ ਲਿਜਾਇਆ ਗਿਆ ਹੈ। ਇਸ ਔਖੀ ਘੜੀ ਸਮੇਂ 'ਖਾਲਸਾ ਖੇਡ' ਵੱਲੋਂ ਵੀ ਕੇਰਲ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

Khalsa aid reaches Kerala, floods hit Indian state: ਖਾਲਸਾ ਏਡ ਦੇ ਵਰਕਰਾਂ ਵੱਲੋਂ ਲੰਗਰ ਲਗਾਏ ਗਏ ਹਨ ਅਤੇ ਮਾਹੌਲ ਨੂੰ ਥੋੜ੍ਹਾ ਆਰਾਮਦਾਇਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਖਾਲਸਾ ਏਡ ਨੇ ਮੁਸੀਬਤ ਸਮੇਂ ਕਿਤੇ ਪਹੁੰਚ ਕੇ ਲੋੜ੍ਹਵੰਦਾਂ ਦੀ ਮਦਦ ਕੀਤੀ ਹੋਵੇ।

ਖਾਲਸਾ ਏਡ ਨੂੰ ਸੰਸਾਰ ਭਰ 'ਚ ਇਨਸਾਨੀਅਤ ਅਤੇ ਸਰਬੱਤ ਦੇ ਭਲੇ ਲਈ ਕਾਰਜ ਕਰਨ ਲਈ ਜਾਣਿਆ ਜਾਂਦਾ ਹੈ। ਟੀਮ ਨੇ ਕੋਚੀ ਦੇ ਹੜ੍ਹ ਪੀੜਤਾਂ ਨੂੰ ਭੋਜਨ ਮੁਹੱਈਆ ਕਰਾਉਣ ਲਈ ਇੱਕ ਲੰਗਰ ਹਾਲ (ਕਮਿਊਨਿਟੀ ਰਸੋਈ) ਸਥਾਪਤ ਕੀਤਾ ਹੈ। ਉਹ ਕੋਚੀ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ।

—PTC News

Related Post