ਜਦੋਂ ਬਾਰਾਤ ਲੈ ਕੇ ਪਹੁੰਚਿਆ ਲਾੜਾ , ਕੁੜੀ ਵਾਲਿਆਂ ਨੇ ਇੱਟਾਂ-ਰੋੜਿਆਂ ਨਾਲ ਬਾਰਾਤੀਆਂ ਦੀ ਕੀਤੀ ਸੇਵਾ ,ਜਾਣੋਂ ਪੂਰਾ ਮਾਮਲਾ

By  Shanker Badra April 8th 2019 02:19 PM

ਜਦੋਂ ਬਾਰਾਤ ਲੈ ਕੇ ਪਹੁੰਚਿਆ ਲਾੜਾ , ਕੁੜੀ ਵਾਲਿਆਂ ਨੇ ਇੱਟਾਂ-ਰੋੜਿਆਂ ਨਾਲ ਬਾਰਾਤੀਆਂ ਦੀ ਕੀਤੀ ਸੇਵਾ ,ਜਾਣੋਂ ਪੂਰਾ ਮਾਮਲਾ :ਖੰਨਾ : ਖੰਨਾ ਦੇ ਨਵਾਂਪਿੰਡ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁੜੀ ਵਾਲਿਆਂ ਨੇ ਬਾਰਾਤੀਆਂ 'ਤੇ ਇੱਟਾਂ-ਰੋੜਿਆਂ ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ।ਇਸ ਹਮਲੇ ਵਿੱਚ ਕਈ ਬਰਾਤੀ ਜ਼ਖਮੀ ਹੋ ਗਏ ਹਨ ,ਜਿਨ੍ਹਾਂ ਨੂੰ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ 'ਚ ਚਰਚਾ ਛਿੜੀ ਹੋਈ ਹੈ।

Khanna Nwa Pind Baratis Strangled, Many Barati Injured
ਜਦੋਂ ਬਾਰਾਤ ਲੈ ਕੇ ਪਹੁੰਚਿਆ ਲਾੜਾ , ਕੁੜੀ ਵਾਲਿਆਂ ਨੇ ਇੱਟਾਂ-ਰੋੜਿਆਂ ਨਾਲ ਬਾਰਾਤੀਆਂ ਦੀ ਕੀਤੀ ਸੇਵਾ ,ਜਾਣੋਂ ਪੂਰਾ ਮਾਮਲਾ

ਦਰਅਸਲ 'ਚ ਲਾੜਾ ਜਦੋਂ ਬਾਰਾਤ ਲੈ ਕੇ ਸਹੁਰੇ ਪਹੁੰਚਿਆ ਤਾਂ ਬਾਰਾਤ ਅੱਧਾ ਕੁ ਘੰਟਾ ਲੇਟ ਹੋ ਗਈ ਸੀ।ਇਸ ਗੱਲ ਤੋਂ ਭੜਕੇ ਵਿਚੋਲਿਆਂ ਤੇ ਕੁੱਝ ਹੋਰ ਲੋਕਾਂ ਨੇ ਵਿਆਹੁਣ ਢੁੱਕੇ ਬਾਰਾਤੀਆਂ 'ਤੇ ਇੱਟਾਂ-ਰੋੜਿਆਂ ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ।ਇਨ੍ਹਾਂ ਹੀ ਨਹੀਂ ਪਿੰਡ ਵਾਲਿਆਂ ਨੇ ਬਾਰਾਤੀਆਂ ਨੂੰ ਗਾਲ੍ਹਾਂ ਵੀ ਕੱਢੀਆਂ ਹਨ।ਇਸ ਹਮਲੇ ਦੌਰਾਨ ਲਾੜੇ ਦੇ ਮਾਮੇ ਸਮੇਤ ਕਈ ਬਾਰਾਤੀ ਜ਼ਖਮੀ ਹੋ ਗਏ ਹਨ।

Khanna Nwa Pind Baratis Strangled, Many Barati Injured
ਜਦੋਂ ਬਾਰਾਤ ਲੈ ਕੇ ਪਹੁੰਚਿਆ ਲਾੜਾ , ਕੁੜੀ ਵਾਲਿਆਂ ਨੇ ਇੱਟਾਂ-ਰੋੜਿਆਂ ਨਾਲ ਬਾਰਾਤੀਆਂ ਦੀ ਕੀਤੀ ਸੇਵਾ ,ਜਾਣੋਂ ਪੂਰਾ ਮਾਮਲਾ

ਇਸ ਘਟਨਾ ਤੋਂ ਬਾਅਦ ਜ਼ਖਮੀ ਹੋਏ ਬਾਰਾਤੀਆਂ ਨੇ ਪੁਲਿਸ ਨੂੰ ਲਿਖਤੀ ਸ਼ਿਕਇਤ ਦਿੱਤੀ ਹੈ।ਇਸ ਸਬੰਧੀ ਪੁਲਿਸ ਨੇ ਬਾਰਾਤੀਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਦੱਸ ਦੇਈਏ ਕਿ ਇਸ ਰੌਲੇ-ਰੱਪੇ ਦੇ ਬਾਵਜੂਦ ਕੁੜੀ ਦੀ ਵਿਦਾਈ ਹੋ ਗਈ ਸੀ।ਹੁਣ ਦੇਖਣਾ ਹੋਵੇਗਾ ਕਿ ਇਹ ਮਾਮਲਾ ਕਿਸ ਢੰਗ ਨਾਲ ਨੇਪਰੇ ਚੜਦਾ ਹੈ।

-PTCNews

Related Post