ਖੰਨਾ ਪੁਲਿਸ ਨੇ ਨਾਕੇਬੰਦੀ ਦੌਰਾਨ 2 ਵਿਅਕਤੀਆਂ ਕੋਲੋਂ ਬਰਾਮਦ ਕੀਤੀ ਵਿਦੇਸ਼ੀ ਕਰੰਸੀ

By  Shanker Badra March 12th 2019 08:55 PM

ਖੰਨਾ ਪੁਲਿਸ ਨੇ ਨਾਕੇਬੰਦੀ ਦੌਰਾਨ 2 ਵਿਅਕਤੀਆਂ ਕੋਲੋਂ ਬਰਾਮਦ ਕੀਤੀ ਵਿਦੇਸ਼ੀ ਕਰੰਸੀ:ਖੰਨਾ : ਖੰਨਾ ਪੁਲਿਸ ਨੇ ਅੱਜ ਨਾਕੇਬੰਦੀ ਦੌਰਾਨ ਦੋ ਵਿਅਕਤੀਆਂ ਕੋਲੋਂ 42 ਹਜ਼ਾਰ ਅਮਰੀਕਨ ਡਾਲਰ ਤੇ 250 ਦਰਾਮ ਬਰਾਮਦ ਕੀਤੇ ਹਨ।ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਅਗਲੀ ਜਾਂਚ ਲਈ ਆਮਦਨ ਕਰ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੂੰ ਸੌਂਪ ਦਿੱਤਾ ਹੈ।

Khanna Police 2 people Recovered Foreign currency ਖੰਨਾ ਪੁਲਿਸ ਨੇ ਨਾਕੇਬੰਦੀ ਦੌਰਾਨ 2 ਵਿਅਕਤੀਆਂ ਕੋਲੋਂ ਬਰਾਮਦ ਕੀਤੀ ਵਿਦੇਸ਼ੀ ਕਰੰਸੀ

ਇਸ ਸਬੰਧੀ ਐੱਸਐੱਸਪੀ ਧਰੁਵ ਦਹਿਆ ਨੇ ਦੱਸਿਆ ਕਿ ਡੀਐੱਸਪੀ ਸਪੈਸ਼ਲ ਬ੍ਰਾਂਚ ਮਨਜੀਤ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਅਲੌੜ ਕੋਲ ਨਾਕਾਬੰਦੀ ਕੀਤੀ ਹੋਈ ਸੀ।

Khanna Police 2 people Recovered Foreign currency ਖੰਨਾ ਪੁਲਿਸ ਨੇ ਨਾਕੇਬੰਦੀ ਦੌਰਾਨ 2 ਵਿਅਕਤੀਆਂ ਕੋਲੋਂ ਬਰਾਮਦ ਕੀਤੀ ਵਿਦੇਸ਼ੀ ਕਰੰਸੀ

ਇਸ ਦੌਰਾਨ ਮੰਡੀ ਗੋਬਿੰਦਗੜ੍ਹ ਵੱਲੋਂ ਆ ਰਹੀ ਸਵਿਫਟ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦ ਤਲਾਸ਼ੀ ਲਈ ਗਈ ਤਾਂ ਕਾਰ ਸਵਾਰ ਦੋ ਵਿਅਕਤੀਆਂ ਕੋਲੋਂ 42 ਹਜ਼ਾਰ ਅਮਰੀਕਨ ਡਾਲਰ ਤੇ 250 ਦਰਾਮ ਬਰਾਮਦ ਹੋਏ ਹਨ।

-PTCNews

Related Post