ਨੇਪਾਲ ਤੋਂ ਸਸਤੀ ਅਫੀਮ ਲਿਆ 'ਪੰਜਾਬ' 'ਚ ਵੇਚਦਾ ਸੀ ਮਹਿੰਗੇ ਭਾਅ, ਚੜ੍ਹਿਆ ਪੁਲਿਸ ਅੜਿੱਕੇ

By  Jashan A December 18th 2019 03:04 PM

ਨੇਪਾਲ ਤੋਂ ਸਸਤੀ ਅਫੀਮ ਲਿਆ 'ਪੰਜਾਬ' 'ਚ ਵੇਚਦਾ ਸੀ ਮਹਿੰਗੇ ਭਾਅ, ਚੜ੍ਹਿਆ ਪੁਲਿਸ ਅੜਿੱਕੇ,ਖੰਨਾ: ਖੰਨਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ 2 ਕਿੱਲੋ ਅਫੀਮ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਮੇਲ ਸਿੰਘ ਦੱਸਿਆ ਕਿ ਬੀਜਾ ਪਾਇਲ ਰੋਡ ਤੇ ਪੈਦਲ ਤੁਰੇ ਆ ਰਹੇ ਇਕ ਸ਼ਖਸ ਦੀ ਸ਼ੱਕ ਪੈਣ ਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋ ਅਫੀਮ ਬਰਾਮਦ ਹੋਈ,ਜੋ ਕਿ ਉਹ ਨੇਪਾਲ ਤੋਂ ਲਿਆ ਕੇ ਪੰਜਾਬ ਚ ਵੇਚਦਾ ਸੀ।

ਕਾਬੂ ਕੀਤੇ ਵਿਅਕਤੀ ਦੀ ਪਛਾਣ ਸ਼ਿਵ ਸ਼ੰਕਰ ਰਾਏ ਪੁੱਤਰ ਸੰਤ ਲਾਲ ਰਾਏ ਵਾਸੀ ਸੁਗਰੀਡੀ, ਜ਼ਿਲਾ ਸੀਤਾਮੜੀ, ਬਿਹਾਰ ਵਜੋਂ ਕੀਤੀ ਗਈ।

ਹੋਰ ਪੜ੍ਹੋ: ਗੁਰੂਹਰਸਹਾਏ 'ਚ ਕਿਸਾਨਾਂ ਨੇ ਜਾਮ ਕੀਤਾ ਰੇਲਵੇ ਟ੍ਰੈਕ, ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਪਿਛਲੇ ਕਾਫੀ ਲੰਬੇ ਅਰਸੇ ਤੋਂ ਨੇਪਾਲ ਤੋਂ ਅਫੀਮ ਸਸਤੇ ਭਾਅ ਖਰੀਦ ਕੇ ਪੰਜਾਬ 'ਚ ਵੱਖ-ਵੱਖ ਸ਼ਹਿਰਾਂ 'ਚ ਮਹਿੰਗੇ ਭਾਅ 'ਤੇ ਵੇਚਦਾ ਸੀ। ਫਿਲਹਾਲ ਪੁਲਸ ਵਲੋਂ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ, ਜਿਸ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

-PTC News

Related Post