ਖੰਨਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 7 ਕਰੋੜ ਦਾ ਸੋਨਾ ਕੀਤਾ ਜ਼ਬਤ

By  Jashan A June 30th 2019 05:22 PM

ਖੰਨਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 7 ਕਰੋੜ ਦਾ ਸੋਨਾ ਕੀਤਾ ਜ਼ਬਤ,ਖੰਨਾ: ਖੰਨਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ ਨਾਕੇ ਦੌਰਾਨ 22 ਕਿਲੋ 300 ਗ੍ਰਾਮ ਸੋਨਾ ਬਰਾਮਦ ਕੀਤਾ। ਜਿਸ ਨੂੰ ਸੇਲਸ ਟੈਕਸ ਵਿਭਾਗ ਨੂੰ ਜਾਂਚ ਲਈ ਸੌਂਪ ਦਿੱਤਾ ਹੈ।ਜਿਸ ਦੀ ਕੀਮਤ 7 ਕਰੋੜ ਦੇ ਲਗਭਗ ਦੱਸੀ ਜਾ ਰਹੀ ਹੈ।

ਪੁਲਿਸ ਮੁਤਾਬਕ ਇਹ ਸੋਨਾ ਲੁਧਿਆਣਾ ਦੀ ਇਕ ਫਰਮ ਦਾ ਹੈ, ਜੋ ਦੇਹਰਾਦੂਨ ਤੋਂ ਲਿਆਂਦਾ ਜਾ ਰਿਹਾ ਸੀ।

ਹੋਰ ਪੜ੍ਹੋ: ਜਦੋਂ ਕੈਨੇਡਾ ਦੀ ਫੌਜ ਦੇ ਜਵਾਨਾਂ ਨੇ ਪਾਇਆ ਭੰਗੜਾ ਤਾਂ ਲੋਕਾਂ ਨੇ ਖੂਬ ਸਰਾਹਿਆ, ਤੁਸੀਂ ਵੀ ਦੇਖੋ ਵੀਡੀਓ

ਇਸ ਜਾਣਕਾਰੀ ਦਿੰਦੇ ਹੋਏ ਖੰਨਾ ਦੇ ਡੀ. ਐੱਸ. ਪੀ. (ਐੱਚ) ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਕ ਨਾਕਾ ਲਗਾਇਆ ਗਿਆ ਸੀ। ਜਿਸ ਦੌਰਾਨ ਇਹ ਵੱਡੀ ਬਰਾਮਦੀ ਹੋਈ ਹੈ।

-PTC News

Related Post