ਖੰਨਾ ਦੀ ਇੱਕ ਔਰਤ ਨਿਕਲੀ ਕੋਰੋਨਾ ਪਾਜ਼ੀਟਿਵ, ਬੀਤੇ ਦਿਨੀਂ ਵਿਆਹ ਤੇ ਭੋਗ ਦੇ ਸਮਾਗਮਾਂ ਵਿੱਚ ਕੀਤੀ ਸੀ ਸ਼ਿਰਕਤ

By  Shanker Badra May 21st 2020 03:04 PM

ਖੰਨਾ ਦੀ ਇੱਕ ਔਰਤ ਨਿਕਲੀ ਕੋਰੋਨਾ ਪਾਜ਼ੀਟਿਵ, ਬੀਤੇ ਦਿਨੀਂ ਵਿਆਹ ਤੇ ਭੋਗ ਦੇ ਸਮਾਗਮਾਂ ਵਿੱਚ ਕੀਤੀ ਸੀ ਸ਼ਿਰਕਤ:ਖੰਨਾ : ਖੰਨਾ ਨੇੜਲੇ ਪਿੰਡ ਗੋਹ ਦੀ ਔਰਤ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਹੈ। ਔਰਤ ਦੀ ਉਮਰ 62 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ ਅਤੇ ਕੁਝ ਦਿਨ ਪਹਿਲਾਂ ਪਿੰਡ ਬੇਰ ਕਲਾਂ 'ਚ ਭੋਗ ਤੇ ਪਿੰਡ ਰਸੂਲੜਾ 'ਚ ਵਿਆਹ ਦੇ ਸਮਾਗਮ ਵਿੱਚ ਗਈ ਸੀ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਗੋਹ ਦੀ ਔਰਤ 5 ਮਈ ਤੋਂ ਕੁਝ ਬਿਮਾਰ ਸੀ, ਜਿਸ ਨੇ ਪਿੰਡ ਤੋਂ ਕਿਸੇ ਡਾਕਟਰ ਤੋਂ ਦਵਾਈ ਲਈ ਸੀ। ਉਹ 12 ਮਈ ਨੂੰ ਖੰਨਾ ਦੇ ਇੱਕ ਡਾਕਟਰ ਤੋਂ ਦਵਾਈ ਲੈਣ ਗਈ ਤਾਂ ਛਾਤੀ ਵਿੱਚ ਇਫੈਕਸ਼ਨ ਦੀ ਸ਼ਿਕਾਇਤ ਆਈ ਸੀ। ਜਦੋਂ ਉਸ ਨੇ ਡਾਕਟਰ ਦੀ ਸਲਾਹ ਤੋਂ ਬਾਅਦ ਮੋਹਾਲੀ ਟੈਸਟ ਕਰਵਾਏ ਤਾਂ ਉਹ ਕੋਰੋਨਾ ਪਾਜ਼ੀਟਿਵ ਨਿਕਲੀ ਹੈ।

ਇਸ ਦੌਰਾਨ ਡਾਕਟਰ ਅਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੂੰ ਪਿੰਡ ਭੇਜਿਆ ਹੈ। ਪਰਿਵਾਰ ਦੇ ਬਾਕੀ ਮੈਂਬਰਾਂ ਤੇ ਉਸਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾਵੇਗਾ। ਪਿੰਡ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪਿੰਡ ਨੂੰ ਸੀਲ ਕੀਤਾ ਗਿਆ ਹੈ। ਪਿੰਡ ਵਿੱਚ ਆਉਣ ਜਾਣ ਦੀ ਮਨਾਹੀ ਕੀਤੀ ਗਈ ਹੈ।

-PTCNews

Related Post