ਖਰੜ: ਗਿਲਕੋ ਵੈਲੀ ‘ਚ ਹੋਏ ਮਹਿਲਾ ਦੇ ਕਤਲ ਦੀ ਸੁਲਝੀ ਗੁੱਥੀ, ਪੁਲਿਸ ਨੇ 3 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

By  Jashan A March 18th 2019 08:47 PM

ਖਰੜ: ਗਿਲਕੋ ਵੈਲੀ ‘ਚ ਹੋਏ ਮਹਿਲਾ ਦੇ ਕਤਲ ਦੀ ਸੁਲਝੀ ਗੁੱਥੀ, ਪੁਲਿਸ ਨੇ 3 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ,ਮੁਹਾਲੀ: ਪਿਛਲੇ ਦਿਨੀਂ ਖਰੜ ‘ਚ ਸਥਿਤ ਗਿਲਕੋ ਵੈਲੀ ‘ਚ ਹੋਏ ਪ੍ਰਵਾਸੀ ਔਰਤ ਦੇ ਕਤਲ ਦੀ ਗੁੱਥੀ ਮੋਹਾਲੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ ਇਸ ਮਾਮਲੇ 'ਚ 3 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਇੱਕ ਹੋਰ ਆਰੋਪੀ ਗ੍ਰਿਫ ਤੋਂ ਬਾਹਰ ਹੈ।

kharar ਖਰੜ: ਗਿਲਕੋ ਵੈਲੀ ‘ਚ ਹੋਏ ਮਹਿਲਾ ਦੇ ਕਤਲ ਦੀ ਸੁਲਝੀ ਗੁੱਥੀ, ਪੁਲਿਸ ਨੇ 3 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਇਸ ਜਾਣਕਾਰੀ SSP ਹਰਚਰਨ ਸਿੰਘ ਭੁੱਲਰ ਨੇ ਪ੍ਰੈਸ ਵਾਰਤਾ ਕਰਦਿਆਂ ਦਿੱਤੀ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਕਾਤਲਾਂ ਨੇ ਮ੍ਰਿਤਕ ਮਹਿਲਾਂ ਨੂੰ ਗੱਲ ਕਰਨ ਦੇ ਲਈ ਬਲੌਂਗੀ ਤੋਂ ਖਰੜ ਬੁਲਾਇਆ ਸੀ ਤੇ ਉਥੇ ਉਸ ਦੇ ਸਰ 'ਚ ਹਥੌੜਾ ਮਾਰ ਕੇ ਕਤਲ ਕਰ ਦਿੱਤਾ।

ਹੋਰ ਪੜ੍ਹੋ: ਨੌਜਵਾਨ ਨੂੰ ਸੈਰ ਕਰਨੀ ਪਈ ਮਹਿੰਗੀ, ਵਾਪਰਿਆ ਇਹ ਭਾਣਾ, ਜਾਣੋ ਮਾਮਲਾ

ਮਿਲੀ ਜਾਣਕਰੀ ਮੁਤਾਬਕ ਇਸ ਮਹਿਲਾ ਦਾ ਪਤੀ ਉਸ 'ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਉਸ ਨੇ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

kharar ਖਰੜ: ਗਿਲਕੋ ਵੈਲੀ ‘ਚ ਹੋਏ ਮਹਿਲਾ ਦੇ ਕਤਲ ਦੀ ਸੁਲਝੀ ਗੁੱਥੀ, ਪੁਲਿਸ ਨੇ 3 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਜ਼ਿਕਰਯੋਗ ਹੈ ਕਿ ਬੀਤੀ 14 ਮਾਰਚ ਨੂੰ ਇਹ ਮਾਮਲਾ ਸਾਹਮਣੇ ਆਇਆ ਸੀ ਤੇ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਸੀ। ਇਸ ਮਹਿਲਾ ਦੀ ਖੱਬੀ ਕਲਾਈ ‘ਤੇ ਅੰਗਰੇਜ਼ੀ ਵਿੱਚ ਏ ਐੱਸ ਦਾ ਟੈਟੂ ਬਣਿਆ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਸੀ ਤੇ ਅੱਜ ਪੁਲਿਸ ਨੇ ਦੋਸ਼ੀਆਂ ਨੂੰ ਦਬੋਚ ਲਿਆ ਹੈ।

-PTC News

Related Post