ਖਰੜ: ਮਲਕਪੁਰ ਵਿਖੇ ਸੜਕ 'ਚ ਪਿਆ 100 ਫੁੱਟ ਦਾ ਪਾੜ, ਕਈ ਪਿੰਡਾਂ ਦਾ ਖਰੜ ਨਾਲੋਂ ਟੁੱਟਿਆ ਸੰਪਰਕ

By  Jashan A January 19th 2020 05:15 PM

ਖਰੜ: ਮਲਕਪੁਰ ਵਿਖੇ ਸੜਕ 'ਚ ਪਿਆ 100 ਫੁੱਟ ਦਾ ਪਾੜ, ਕਈ ਪਿੰਡਾਂ ਦਾ ਖਰੜ ਨਾਲੋਂ ਟੁੱਟਿਆ ਸੰਪਰਕ,ਖਰੜ: ਮੋਹਾਲੀ ਦੇ ਖਰੜ ਨੇੜਲੇ ਪਿੰਡ ਮਲਕਪੁਰ ਵਿਖੇ ਸੜਕ 'ਚ 100 ਫੁੱਟ ਦਾ ਪਾੜ ਪੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਾੜ ਕਰਕੇ ਖਰੜ ਨਾਲੋਂ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੀਵਰੇਜ ਦਾ ਪਾਣੀ ਐੱਸ.ਵਾਈ.ਐੱਲ 'ਚ ਛੱਡਣ ਕਾਰਨ ਇਹ ਪਾੜ ਪਿਆ ਹੈ।

ਹੋਰ ਪੜ੍ਹੋ: ਸੀ.ਐੱਮ ਦੇ ਸਲਾਹਕਾਰ ਭਾਰਤ ਇੰਦਰ ਚਾਹਲ ਦਾ ਨਜ਼ਦੀਕੀ ਕ੍ਰਿਸ਼ਨ ਕੁਮਾਰ ਬੁੱਧੂ ‘ਪਨਸਪ’ ਦਾ ਵਾਈਸ ਚੇਅਰਮੈਨ ਨਿਯੁਕਤ

ਉਹਨਾਂ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਕਰਕੇ ਪਾਈਪਾਂ ਵਹਿ ਗਈਆਂ ਹਨ ਤੇ ਸੜਕ ਟੁੱਟ ਗਈ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ 'ਤੇ ਨਲਾਇਕੀ ਦੇ ਇਲਜ਼ਾਮ ਲਗਾਏ ਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

-PTC News

Related Post