ਖਰੜ: ਭਾਰੀ ਬਾਰਿਸ਼ ਕਾਰਨ ਕਲਾਸਾਂ 'ਚ ਭਰਿਆ ਪਾਣੀ, ਚੋਂਦੀਆਂ ਨੇ ਛੱਤਾਂ

By  Jashan A July 16th 2019 06:53 PM

ਖਰੜ: ਭਾਰੀ ਬਾਰਿਸ਼ ਕਾਰਨ ਕਲਾਸਾਂ 'ਚ ਭਰਿਆ ਪਾਣੀ, ਚੋਂਦੀਆਂ ਨੇ ਛੱਤਾਂ , ਖਰੜ: ਪੰਜਾਬ ਸਰਕਾਰ ਵੱਲੋਂ ਸੂਬੇ 'ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਸਾਰੇ ਦਾਅਵੇ ਖੋਖਲੇ ਹੁੰਦੇ ਜਾ ਰਹੇ ਹਨ। ਆਏ ਦਿਨ ਸਰਕਾਰੀ ਸਕੂਲਾਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ। ਬੱਚੇ ਬੱਚੇ ਬਰਸਾਤ ਦੇ ਮੌਸਮ ਵਿਚ ਚੋਂਦੀਆਂ ਛੱਤਾਂ ਹੇਠ ਬੈਠਣ ਲਈ ਮਜਬੂਰ ਹੋ ਰਹੇ ਹਨ।

ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਖਰੜ ਦੇ ਨਜ਼ਦੀਕ ਪੈਂਦੇ ਪਿੰਡ ਪੱਤੋਂ ਦੇ ਸਰਕਾਰੀ ਸਕੂਲ 'ਚ, ਜਿਥੇ ਸਕੂਲ ਦੀ ਇਮਾਰਤ ਦੀ ਹਾਲਤ ਖਸਤਾ ਹੋ ਚੁੱਕੀ ਹੈ। ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਕਾਰਨ ਸਕੂਲ ਦੇ ਕਮਰੇ ਦੀਆਂ ਛੱਤਾਂ ਟਿਪ-ਟਿਪ ਕਰ ਰਹੀਆਂ ਹਨ।

ਹੋਰ ਪੜ੍ਹੋ: ਇੱਕ ਵਾਰ ਫਿਰ ਹੁਸ਼ਿਆਰਪੁਰ ਸੀਟ ‘ਤੇ ਭਾਜਪਾ ਦਾ ਕਬਜ਼ਾ, ਸੋਮ ਪ੍ਰਕਾਸ਼ ਨੇ ਦਰਜ ਕੀਤੀ ਵੱਡੀ ਜਿੱਤ

ਅਧਿਆਪਕ ਅਤੇ ਬੱਚੇ ਕਮਰਿਆਂ ਵਿਚ ਬੈਠ ਨਹੀਂ ਸਕਦੇ। ਸਕੂਲ ਦੇ ਬਾਹਰ ਪਾਣੀ ਨੇ ਤਲਾਬ ਦਾ ਰੂਪ ਧਾਰਨ ਕੀਤਾ ਹੋਇਆ ਹੈ। ਅਧਿਆਪਕ ਅਤੇ ਬੱਚੇ ਕਮਰਿਆਂ ਵਿਚ ਬੈਠ ਨਹੀਂ ਸਕਦੇ। ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਕੂਲ ਦੀ ਹਾਲਤ ਇਨ੍ਹੀ ਖਰਾਬ ਹੋ ਚੁੱਕੀ ਹੈ ਕਿ ਬਰਸਾਤ ਦੇ ਮੌਸਮ 'ਚ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

-PTC News

Related Post