ਮਾਸੂਮੀਅਤ ਨਾਲ ਬੱਚੀ ਨੇ ਮਾਂ ਨੂੰ ਕਿਹਾ ਅਲਵਿਦਾ 

By  Joshi October 10th 2017 07:45 PM

encephalocele: ਖੋਪੜੀ ਤੋਂ ਬਾਹਰ ਸੀ ਬੱਚੀ ਦਾ ਦਿਮਾਗ, ਵਾਪਰਿਆ ਇਹ!

ਕੁਦਰਤ ਦੇ ਰੰਗ ਵੀ ਨਿਆਰੇ ਹਨ ਅਤੇ ਕਦੀ ਕਦੀ ਕੁਝ ਕੁਦਰਤ ਕੁਝ ਅਜਿਹਾ ਕਰਦੀ ਹੈ ਜੋ ਵਾਕਈ ਹੀ ਹੈਰਾਨ ਕਰ ਦੇਣ ਵਾਲਾ ਹੁੰਦਾ ਹੈ। ਕੁਝ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਆਕਸਫੋਰਡ ਦੇ ਜੌਨ ਰੈਡਕਲਿਫ ਹਸਪਤਾਲ ਵਿਚ। ਇਸ ਹਸਪਤਾਲ ਵਿੱਚ ਇੱਕ ਔਰਤ ਨੇ ਅਜਿਹੀ ਬੱਚੀ ਨੂੰ ਜਨਮ ਦਿੱਤਾ ਜਿਸ ਦਾ ਦਿਮਾਗ ਖੋਪੜੀ ਤੋਂ ਬਾਹਰ ਸੀ। ਇਸ ਬੱਚੀ ਦੀ ਹਾਲਤ ਇੰਨ੍ਹੀ ਗੰਭੀਰ ਸੀ ਕਿ ਇਹ ਕੁਝ ਮਹੀਨੇ ਹੀ ਜ਼ਿੰਦਾ ਰਹਿ ਪਾਈ। ਇਸ ਮਾਸੂਮ ਨੇ ਆਪਣੀ ਮਾਂ ਦੀਆਂ ਬਾਹਾਂ ਵਿੱਚ ਆਪਖਰੀ ਸਾਹ ਲਏ ਸਨ।

ਮਾਸੂਮੀਅਤ ਨਾਲ ਬੱਚੀ ਨੇ ਮਾਂ ਨੂੰ ਕਿਹਾ ਅਲਵਿਦਾ ਦਰਅਸਲ, ਇਸ ਬੀਮਾਰੀ ਵਿੱਚ ਬੱਚੀ ਨੂੰ encephalocele ਨਾਮ ਦੀ ਬੀਮਾਰੀ ਸੀ ਅਤੇ ਇਹ ਬੀਮਾਰੀ ਦਿਮਾਗ ਅਤੇ ਰੀੜ ਦੀ ਹੱਡੀ ਵਿੱਚ ਬਣਨ ਵਾਲੀ ਪਰਤ ਦੇ ਠੀਕ ਤਰ੍ਹਾਂ ਬੰਦ ਨਾ ਹੋਣ ਕਾਰਨ ਹੁੰਦੀ ਹੈ। ਇਸ ਕਾਰਨ ਦਿਮਾਗ ਦਾ ਕੁਝ ਹਿੱਸਾ ਖੋਪੜੀ ਤੋਂ ਬਾਹਰ ਬਣਨ ਲੱਗਦਾ ਹੈ ਅਤੇ ਉਥੇ ਹੀ ਵਧਣ ਲੱਗ ਜਾਂਦਾ ਹੈ।

ਮਾਸੂਮੀਅਤ ਨਾਲ ਬੱਚੀ ਨੇ ਮਾਂ ਨੂੰ ਕਿਹਾ ਅਲਵਿਦਾ ਮਾਂ ਨੇ ਕਿਹਾ ਕਿ ਮੇਰੀ ਬੱਚੀ ਨੇ ਇੰਨ੍ਹਾਂ ਸਮਾਂ ਇੰਤਜ਼ਾਰ ਤਾਂ ਕੀਤਾ ਹੈ ਕਿਉਂਕਿ ਉਹ ਮੈਨੂੰ ਮਾਨਸਿਕ ਤੌਰ 'ਤੇ ਮਜਬੂਤ ਬਣਾਉਣਾ ਚਾਹੂੰਦੀ ਸੀ।

ਮਾਸੂਮੀਅਤ ਨਾਲ ਬੱਚੀ ਨੇ ਮਾਂ ਨੂੰ ਕਿਹਾ ਅਲਵਿਦਾ ਦੱਸਣਯੋਗ ਹੈ ਕਿ ਪਹਿਲਾਂ ਬੱਚੀ ਨੇ ਕਾਫੀ ਦੇਰ ਆਪਣੀਆਂ ਅੱਖਾਂ ਨਹੀਂ ਖੋਲ੍ਹੀਆਂ ਸਨ, ਅਤੇ ਆਪਣੀ ਮੌਤ ਤੋਂ ਕੁਝ ਦੇਰ ਪਹਿਲਾਂ ਹੀ ਉਸਨੇ ਅੱਖਾਂ ਖੋਲ੍ਹੀਆਂ ਪਰ ਬਾਅਦ 'ਚ ਉਸਦੀਆਂ ਅੱਖਾਂ ਬੰਦ ਨਹੀਂ ਹੋ ਪਾ ਰਹੀਆਂ ਸਨ। ਇਸ ਬਾਰੇ 'ਚ ਉਸਦੀ ਮਾਂ ਨੇ ਕਿਹਾ ਕਿ ਸ਼ਾਇਦ ਉਸਨੇ ਮੈਨੂੰ ਅਲਵਿਦਾ ਕਹਿਣ ਲਈ ਹੀ ਅਜਿਹਾ ਕੀਤਾ ਸੀ।

—PTC News

Related Post