ਜਾਣੋ, ਕਿਵੇਂ ਫੈਲਦਾ ਹੈ ਕਿਡਨੀ ਦਾ ਕੈਂਸਰ

By  Jashan A February 4th 2019 11:44 AM -- Updated: February 4th 2019 01:39 PM

ਜਾਣੋ, ਕਿਵੇਂ ਫੈਲਦਾ ਹੈ ਕਿਡਨੀ ਦਾ ਕੈਂਸਰ,ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਭਾਗ ਵਿੱਚੋਂ ਕਿਡਨੀ ਇੱਕ ਹੈ। ਕਿਡਨੀ ਦੀਆਂ ਸਮੱਸਿਆਵਾਂ ਸਾਡੇ ਜੀਵਨ ਅਤੇ ਸਿਹਤ ਦੋਨਾਂ ਲਈ ਖਤਰਨਾਕ ਸਾਬਤ ਹੁੰਦੀਆਂ ਹਨ। ਅਜਿਹਾ ਹੀ ਕਿਡਨੀ ਕੈਂਸਰ ਕਿਡਨੀ ਦੀ ਗੰਭੀਰ ਸਮੱਸਿਆਵਾਂ 'ਚ ਵਿੱਚ ਸ਼ਾਮਿਲ ਹੈ। ਦੱਸ ਦੇਈਏ ਕਿ ਕਿਡਨੀ ਦਾ ਕੈਂਸਰ ਹੋਣ ਦਾ ਖ਼ਤਰਾ ਉਸਨੂੰ ਵਧੇਰੇ ਹੁੰਦਾ ਹੈ, ਜੋ ਸ਼ਰਾਬ ਅਤੇ ਸਿਗਰਟ ਦਾ ਸੇਵਨ ਕਰਦੇ ਹਨ।

kidney cancer ਜਾਣੋ, ਕਿਵੇਂ ਫੈਲਦਾ ਹੈ ਕਿਡਨੀ ਦਾ ਕੈਂਸਰ

ਸਿਗਰੇਟ ਪੀਣ ਜਾਂ ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ ਕਰਨ ਨਾਲ ਕਿਡਨੀ ਦੇ ਖਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

kidney cancer ਜਾਣੋ, ਕਿਵੇਂ ਫੈਲਦਾ ਹੈ ਕਿਡਨੀ ਦਾ ਕੈਂਸਰ

ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਸਮੱਸਿਆ ਹੈ ਤਾਂ ਕਿਡਨੀ ਕੈਂਸਰ ਦੀ ਸਮੱਸਿਆ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਦਰਅਸਲ ਹਾਈ ਬਲਡ ਪ੍ਰੈਸ਼ਰ ਦੇ ਕਾਰਨ ਕਿਡਨੀ ਦੀਆਂ ਖੂਨ ਦੀਆਂ ਨਾੜੀਆਂ ਸਿੱਧੀਆਂ ਜਾਂ ਮੋਟੀਆਂ ਹੋ ਜਾਂਦੀਆਂ ਹਨ।

kidney cancer ਜਾਣੋ, ਕਿਵੇਂ ਫੈਲਦਾ ਹੈ ਕਿਡਨੀ ਦਾ ਕੈਂਸਰ

ਜਿਸ ਨਾਲ ਸਰੀਰ ਦੇ ਅਣਚਾਹੇ ਤੱਤ ਬਾਹਰ ਕੱਢਣ 'ਚ ਸਮੱਸਿਆ ਹੋ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ, ਕੈਂਸਰ ਦੀ ਸੰਭਾਵਨਾ ਵਧੇਰੇ ਹੈ।

ਦੱਸ ਦੇਈਏ ਕਿ ਮੋਟੇ ਲੋਕਾਂ 'ਚ ਕਿਡਨੀ ਕੈਂਸਰ ਹੋਣ ਦੀ ਸੰਭਾਵਨਾ ਦੁਬਲੇ ਲੋਕਾਂ ਦੇ ਨਾਲੋਂ ਜ਼ਿਆਦਾ ਹੁੰਦੀ ਹੈ। ਮੋਟਾਪੇ ਦੀ ਵਜ੍ਹਾ ਨਾਲ ਕਿਡਨੀ ਕੈਂਸਰ ਦਾ ਖ਼ਤਰਾ ਲਗਭਗ 70 ਫ਼ੀਸਦੀ ਵੱਧ ਜਾਂਦਾ ਹੈ।

-PTC News

Related Post